ਤੇਰੇ ਗੁਣ ਗਾਵਾ ਦੇਹਿ ਬੁਝਾਈ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੧ ਮੁੱਖ ਰਾਗਾਂ ਬਾਰੇ ਤੇ ਸ਼ਬਦਾਂ ਨੂੰ ਇਹਨਾਂ ਦੇ ਨਿਰਧਾਰਤ

ਸਰੂਪਾਂ ਵਿੱਚ ਵੱਖ-ਵੱਖ ਤਾਲਾਂ ਵਿੱਚ ਲਿੱਪੀ-ਬੱਧ ਕਰਨ ਦੇ ਕਾਰਜ ਨੂੰ ਗੁਰੂ ਨੇ ੧੯੮੮ ਵਿੱਚ ਮੇਰੇ ਅੰਦਰ ਜਾਗ੍ਰਿਤ ਕੀਤਾ। ਸੋ ਆਪਣੀ ਨਿੱਤ ਦੀ ਸੰਗੀਤ ਸਾਧਨਾ ਤੇ ਸੰਗੀਤ ਵਿਦਿਆਰਥੀਆਂ ਵਿੱਚ ਸੰਗੀਤ ਵਿੱਦਿਆ ਦੇ ਵੰਡ-ਵੰਡਈਆ ਦੇ ਨਾਲ ਨਾਲ ਸ਼ਬਦਾਂ ਨੂੰ ਤਾਲ-ਬੱਧ ਕਰ ਕੇ ਲਿਖਣ ਦਾ ਕੰਮ ਵੀ ਆਰੰਭ ਹੋ ਗਿਆ। ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ੧੨ ਸੁਖੈਨ ਰਾਗਾਂ ਤੇ ਭਾਰਤੀ ਸੰਗੀਤ ਦੇ ੧੨ ਪ੍ਰਚਲਿਤ ਰਾਗਾਂ, ਇਹਨਾਂ ੨੪ ਰਾਗਾਂ ਵਿੱਚ ੧੬੨ ਸ਼ਬਦ-ਬੰਦਸ਼ਾਂ ਦਾ ਸੰਗ੍ਰਹਿ ‘ਗੁਰਬਾਣੀ ਸੰਗੀਤ ਦਰਪਣ’ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਹੋਇਆ ਜੋ ਫਿਰ ੧੯੯੭, ੨੦੦੦, ੨੦੦੨ ਤੇ ਹੁਣ ਪੰਜਵੀਂ ਵਾਰ ੨੦੦੫ ਵਿੱਚ ਛਾਪਿਆ ਗਿਆ। ਤਰਸੁ ਪਇਆ ਮਿਹਰਾਮਤਿ ਹੋਈ ਫਿਰ ਮੁੱਖ ਰਾਗਾਂ ਦੀ ਲੜੀ ਵਿੱਚ ਸਿਰੀਰਾਗੁ ਤੋਂ ਰਾਗੁ ਸੂਹੀ ਤੱਕ ੧੫ ਰਾਗਾਂ ਵਿੱਚ ੩੭੨ ਸ਼ਬਦ-ਬੰਦਸ਼ਾਂ ਦਾ ਸੰਗ੍ਰਹਿ ‘ਗੁਰਮਤਿ ਸੰਗੀਤ ਦਰਪਣ ਭਾਗ-ਪਹਿਲਾ’ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸੌ ਸਾਲਾ ਪਹਿਲਾ ਪ੍ਰਕਾਸ਼-ਉਤਸਵ ਨੂੰ ਸਮਰਪਿਤ ਅਗਸਤ ੨੦੦੪ ਦੇ ਸਮਾਗਮਾਂ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੀਲੀਜ਼ ਕੀਤਾ ਗਿਆ। ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਚਲਾਈ ਕੀਰਤਨ ਰੀਤ ਨੂੰ ਅੱਗੇ ਤੋਰਿਆ, ਉਹਨਾਂ ਦੇ ਅਪ੍ਰੈਲ ੨੦੦੪ ਵਿੱਚ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਉਹਨਾਂ ਦੀ ਰਚਿਤ ਬਾਣੀ ਗੁਰੂ ਉਪਮਾ ਵਿੱਚ ਰਾਇ ਬਲਵੰਡਿ, ਸਤੇ, ਕਲਸਹਾਰ ਤੱਟ ਤੇ ਭਾਈ ਗੁਰਦਾਸ ਜੀ ਇਹਨਾਂ ਦੀਆਂ ੧੩੫ ਰਚਨਾਵਾਂ ਨੂੰ ੨੨ ਰਾਗਾਂ ਵਿੱਚ ਸਵਰ-ਰਚਨਾ ਦੇ ਕੇ ‘ਗੁਰੂ ਅੰਗਦ ਦੇਵ ਸੰਗੀਤ ਦਰਪਣ’ ਦੇ ਰੂਪ ਵਿੱਚ ਗੁਰੂ ਪ੍ਰਤੀ ਸ਼ਰਧਾ ਅਰਪਿਤ ਕਰਦਿਆਂ ਸੰਗਤਾਂ ਨੂੰ ਭੇਂਟ ਕੀਤਾ। ਹੁਣ ਰਾਗੁ ਬਿਲਾਵਲ ਤੋਂ ਰਾਗੁ ਜੈਜਾਵੰਤੀ ਤੱਕ ੧੬ ਰਾਗਾਂ ਵਿੱਚ ਸ਼ਬਦ ਬੰਦਸ਼ਾਂ ਨੂੰ ਲਿੱਪੀ-ਬੱਧ ਕਰਨ ਦਾ ਕੰਮ ‘ਗੁਰਮਤਿ ਸੰਗੀਤ ਦਰਪਣ ਭਾਗ ਦੂਜਾ’ ਦੇ ਰੂਪ ਵਿੱਚ ਸਿਰੇ ਚੜਿਆ ਹੈ। ਇਸ ਕਾਰਜ ਵਿੱਚ ਮੇਰੇ ਵਿਦਿਆਰਥੀ ਭਾਈ ਹਰਪਿੰਦਰ ਸਿੰਘ, ਭਾਈ ਕੁਲਦੀਪ ਸਿੰਘ ਤੇ ਵਿਦਿਆਰਥਣਾਂ ਜਤਿੰਦਰ ਬੀਰ ਕੌਰ ਤੇ ਰਵਿੰਦਰ ਕੌਰ ਤੋਂ ਸੁਧਾਈ ਕਰਨ ਵਿੱਚ ਤੇ ਮੀਨਾ-ਹੋਰ ਐਂਟਰਪ੍ਰਾਈਜ਼ਜ਼ ਤੋਂ ਕੰਪੋਜ਼ਿੰਗ ਵਿੱਚ ਬਹੁਤ ਸਹਿਯੋਗ ਪ੍ਰਾਪਤ ਹੋਇਆ।

‘ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈਂ।। ਗੁਰਮਤਿ ਸੰਗੀਤ ਦੇ ਇਹਨਾਂ ਕਾਰਜਾਂ ਨੂੰ ਨੇਪਰੇ ਚਾੜ੍ਹਣ ਦਾ ਸੁਪਨਾ ਆਪਣੇ ਜੀਵਨ-ਕਾਲ ਵਿੱਚ ਹੀ ਸਾਕਾਰ ਹੋਇਆ ਹੈ। ਮੈਂ ਤਾਂ ਕੋਈ ਸਮਰਥਾ ਹੀ ਨਹੀਂ ਰੱਖਦਾ, ਇਹ ਤਾਂ ਗੁਰੂ ਦੀ ਵਡਿਆਈ ਹੈ, ਜੋ ਪਿੰਗਲੇ ਨੂੰ ਪਰਬਤ ਚੜਾਉਣ ਦੀ ਤੇ ਅੰਧੁਲੇ ਨੂੰ ਤ੍ਰਿਭਵਣ ਦੀ ਸੂਝ ਦੇਣ ਦੇ ਸਮਰੱਥ ਹੈ। ਉਸ ਮਹਾਨ ਗੁਰੂ ਨੇ ਆਪਣੀ ਅਪਾਰ ਬਖਸ਼ਿਸ਼ ਦੁਆਰਾ ਇਹ ਜੋ ਸੇਵਾ ਲਈ ਹੈ, ਉਸ ਲਈ ਮੇਰਾ ਨੂੰ ਨੂੰ ਸ਼ੁਕਰ ਗੁਜ਼ਾਰ ਹੈ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ।। ਤਾ ਬਿਗੋਯਮ ਵਸਫ਼ਿ ਹੱਕ ਰਾ ਦਮ ਬਦਮ।।੪੬੪।

(ਜਿੰਦਗੀਨਾਮਾ ਭਾ, ਨੰਦ ਲਾਲ ਜੀ) (ਆਪਣੀ ਮਿਹਰ ਨਾਲ ਮੇਰੇ ਸਾਰੇ ਰੋਮਾਂ ਨੂੰ ਜੀਤਾਂ ਬਣਾ ਦੇ, ਜਿਨ੍ਹਾਂ ਨਾਲ ਮੈਂ ਹਰ ਦਮ ਤੇਰੇ ਗੁਣ ਗਾਉਂਦਾ ਰਹਾਂ।

Leave comment

Your email address will not be published. Required fields are marked with *.

%d bloggers like this: