Raag Bilawal (ਰਾਗੁ ਬਿਲਾਵਲੁ)

ਰਾਗ ਬਿਲਾਵਲ ਦਾ ਵਰਨਣ ਕੁਝ ਸੰਗੀਤ ਗ੍ਰੰਥਾਂ ਵਿੱਚ ਇਸ ਪ੍ਰਕਾਰ ਮਿਲਦਾ ਹੈ। ਪੰਡਿਤ ਅੱਪਾ ਤੁਲਸੀ ਦੁਆਰਾ ਰਚਿਤ ‘ਰਾਗ ਕਲਪਦੁਰਮਾਂਕੁਰੇ’ ਅਨੁਸਾਰ ਰਾਗ ਬਿਲਾਵਲ ਵਿੱਚ ਹਮੇਸ਼ਾਂ ਸੁਰ ਬੁੱਧ ਹੁੰਦੇ ਹਨ। ਇਸ ਵਿੱਚ ਸ ਨੂੰ ਗ੍ਰਹਿ ਤੇ ਨਿਆਸ ਮੰਨਿਆ ਗਿਆ ਹੈ। ਇਸ ਵਿੱਚ ਧ ਵਾਦੀ ਤੇ ਗ ਸੰਵਾਦੀ ਸੁਰ ਹੈ। ਇਸ ਰਾਗ ਦੀ ਪ੍ਰਕ੍ਰਿਤੀ ਸੁੰਦਰ ਹੈ। ਇਹ ਕਲਿਯਾਣ ਅੰਗ ਧਾਰਨ ਕਰਨ ਵਾਲਾ ਜਾਂ ਕਲਿਯਾਣ ਸਮਾਨ ਦਿਖਾਈ ਦੇਣ ਵਾਲਾ ਰਾਗ ਹੈ। ਇਸ ਵਿੱਚ ਗ ਤੇ ਨ ਵਕਰ ਸੁਰ ਹਨ ਜਿਸਦੇ ਦਿਖਾਉਣ ਨਾਲ ਰਾਗ ਭਲੀਭਾਂਤ ਸ਼ੋਭਦਾ ਹੈ। ਇਹ ਰਾਗ ਸਵੇਰੇ ਗਾਇਆ ਜਾਂਦਾ ਹੈ। ਇਸ ਨੂੰ ਪੂਰਨ ਰੂਪ ਵਿੱਚ ਸੁਣ ਕੇ ਹਿਰਦੇ ਨੂੰ ਆਨੰਦ ਆਉਂਦਾ ਹੈ। ਪੰਡਿਤ ਜੀ ਦੁਆਰਾ ਹੀ ਰਚਿਤ ‘ਰਾਗ ਚੰਦ੍ਰਿਕਾ’ ਅਨੁਸਾਰ ਬਿਲਾਵਲ ਰਾਗ ਵਿੱਚ ਸਭ ਬੁੱਧ ਸੁਰ ਹੁੰਦੇ ਹਨ। ਇਸ ਵਿੱਚ ਧ ਵਾਦੀ ਅਤੇ ਗ ਸੰਵਾਦੀ ਸੁਰ ਹੁੰਦਾ ਹੈ। ਇਸ ਵਿੱਚ ਗ ਅਤੇ ਨ ਦੋਵੇਂ ਵਕਰ ਸੁਰ ਹਨ। ਇਹ ਰਾਗ ਸਵੇਰ ਵੇਲੇ ਗਾਇਆ ਜਾਂਦਾ ਹੈ। ਪੰਡਿਤ ਅੱਪਾ ਤੁਲਸੀ ਦੁਆਰਾ ਹੀ ਰਚਿਤ ‘ਰਾਗੁ ਚੰਦ੍ਰਿਕਾਸਾਰ’ ਅਨੁਸਾਰ ‘ਮਦ ਮਧਿਅਮ ਤੀਵਰ ਸਬਹੀ ਸੁਰ ਸੋਹਤ ਜੇਹੀ ਮਾਹਿ। ਧ ਗ ਵਾਦੀ ਸੰਵਾਦੀ ਹੈ ਕਹਤ ਬਿਲਾਵਲ ਤਾਹਿ।। ਜਿਸ ਰਾਗ ਵਿੱਚ ਮ ਕੋਮਲ ਤੇ ਬਾਕੀ ਸਭ ਤੀਵਰ ਸੁਰ ਪ੍ਰਯੋਗ ਹੁੰਦੇ ਹਨ ਤੇ ਜਿਸ ਵਿੱਚ ਧ ਵਾਦੀ ਤੇ ਗ ਸੰਵਾਦੀ ਸੁਰ ਹੁੰਦਾ ਹੈ ਉਸ ਨੂੰ ਬਿਲਾਵਲ ਰਾਗ ਆਖਦੇ ਹਨ। ਪੰਡਿਤ ਤਾਤਖੰਡੇ ਦੁਆਰਾ ਰਚਿਤ ‘ਅਭਿਨਵ ਰਾਗ ਮੰਜਰੀ ਅਨੁਸਾਰ ਸ ਰ ਗ ਮ, ਪ ਧ, ਨ ਸੰ, ਨ ਧ, ਪ ਮ, ਗ ਮ ਰ ਸ। ਇਸ ਪ੍ਰਕਾਰ ਬਿਲਾਵਲ ਰਾਗ ਹੁੰਦਾ ਹੈ। ਇਸ ਵਿੱਚ ‘ਧ’ ਵਾਦੀ ਸੁਰ ਹੁੰਦਾ ਹੈ। ਇਹ ਸਵੇਰ ਵੇਲੇ ਗਾਇਆ ਜਾਂਦਾ ਹੈ ਅਤੇ ਬੜਾ ਸੁੰਦਰ ਲਗਦਾ ਹੈ।

ਮੱਧ ਕਾਲ ਦੇ ਗ੍ਰੰਥਕਾਰਾਂ ਨੇ ਰਾਗ ਬਿਲਾਵਲ ਦਾ ਇਸ ਪ੍ਰਕਾਰ ਵਰਨਣ ਦਿੱਤਾ ਹੈ। ਲੋਚਨ ਪੰਡਿਤ ਨੇ ‘ਰਾਗ ਤਰੰਗਣੀ ੧੫ਵੀਂ ਸ਼ਤਾਬਦੀ ਵਿੱਚ ੧੨ ਥਾਟਾਂ ਤੋਂ ੭੫ ਜਨਯ ਰਾਗਾਂ ਦਾ ਵਰਗੀਕਰਣ ਕੀਤਾ ਹੈ ਤੇ ਦੀਪਕ ਥਾਟ ਤੋਂ ਬਿਲਾਵਲ ਨੂੰ ਜਨਯ ਰਾਗ ਮੰਨਿਆ ਹੈ। ਪੁੰਡਰੀਕ ਵਿਣੁਲ ਨੇ ਆਪਣੇ ਗ੍ਰੰਥ ‘ਚੰਦ੍ਦਯ’ ੧੬ਵੀਂ ਸ਼ਤਾਬਦੀ ਵਿੱਚ ੧੯ ਮੇਲ ਮੰਨੇ ਹਨ ਤੇ ਕੇਦਾਰ ਮੇਲ ਤੋਂ ਬੇਲਾਵਲੀ ਨੂੰ ਜਨਯ ਰਾਗ ਮੰਨਿਆ ਹੈ। ਇਹਨਾਂ ਨੇ ਹੀ ‘ਰਾਗ ਮਾਲਾ’ ਵਿੱਚ ਰਾਗ-ਰਾਗਣੀ ਵਰਗੀਕਰਣ ਦੇ ਸਿੱਧਾਂਤ ਨੂੰ ਮੰਨਦਿਆਂ ਹੋਇਆਂ ਰਾਗ ਨਟਨਾਰਾਯਣ ਦੀ ਬਿਲਾਵਲੀ ਨੂੰ ਰਾਗਣੀ ਮੰਨਿਆ ਹੈ ਤੇ ‘ਰਾਗ ਮੰਜਰੀ ਵਿੱਚ ੨੦ ਮੇਲ ਮੰਨਦਿਆਂ ਹੋਇਆਂ ਕੇਦਾਰ ਮੇਲ ਤੋਂ ਬੇਲਾਵਲੀ ਨੂੰ ਜਨਯ ਰਾਗ ਮੰਨਿਆ ਹੈ। ਕੋਠ ਨੇ ‘ਰਸ ਕੌਮੂਦੀ’ ਵਿੱਚ ੯ ਮੇਲ ਮੰਨਦਿਆਂ ਹੋਇਆ ਕੇਦਾਰ ਮੇਲ ਤੋਂ ਬੇਲਾਵਲੀ ਨੂੰ ਜਨਯ ਜਨਕ ਰਾਗ ਮੰਨਿਆ ਹੈ। ਇਹਨਾਂ ਤੋਂ ਬਾਅਦ ਭਾਵਭੱਟ ਨੇ ‘ਅਨੂਪ ਵਿਲਾਸ’ ਵਿੱਚ ਲਗਭਗ ੭੦ ਰਾਗਾਂ ਦੀ ਚਰਚਾ ਕੀਤੀ ਹੈ ਤੇ ਬੇਲਾਵਲੀ ਰਾਗ ਦਾ ਵੀ ਵਰਨਣ ਕੀਤਾ ਹੈ। ਰਾਮਾ ਮਾਤਯ ਨੇ ‘ਸਵਰਮੇਲਕਲਾਨਿਧੀ ੧੬ਵੀਂ ਸ਼ਤਾਬਦੀ ਵਿੱਚ ੨੦ ਮੇਲ ਮੰਨਦਿਆਂ ਹੋਇਆਂ ਉਹਨਾਂ ਤੋਂ ੬੩ ਜਨਯ ਰਾਗਾਂ ਦੀ ਉਤਪਤੀ ਮੰਨੀ ਹੈ ਤੇ ਸ਼੍ਰੀ ਮੇਲ ਤੋਂ ਵੇਲਾਵਲੀ ਨੂੰ ਜਨਯ ਰਾਗ ਮੰਨਿਆ ਹੈ। ਪੰਡਿਤ ਸੋਮਨਾਥ ਨੂੰ ‘ਰਾਗ ਵਿਬੋਧ’ ੧੬੧੦ ਈ. ਵਿੱਚ ੨੩ ਮੇਲ ਮੰਨਦਿਆਂ ਹੋਇਆਂ ਮਲਾਰੀ ਮੇਲ ਤੋਂ ਵੇਲਾਵਲੀ ਨੂੰ ਜਨਯ ਰਾਗ ਮੰਨਿਆ ਹੈ। ਪੰਡਿਤ ਵਿਅਕੰਟਮੁਖੀ ਨੇ ਚਤੁਰਦੰਡਪ੍ਰਕਾਸ਼ਿਕਾ’ ੧੬੭੦ ਈ. ਵਿੱਚ ੧੯ ਮੇਲ ਮੰਨਦਿਆਂ ਹੋਇਆ l

ਸ੍ਰੀ ਰਾਗ ਜਨਯ ਮੇਲ ਤੋਂ ਵੇਲਾਵਲੀ ਨੂੰ ਜਨਯ ਰਾਗ ਮੰਨਿਆ ਹੈ। ਮਹਾਰਾਜਾ ਤੁਲਾਜੀਰਾਵ ਭੋਂਸਲੇ ਨੇ ਆਪਣੇ ਗ੍ਰੰਥ ‘ਸੰਗੀਤ ਸਾਰਾਮ੍ਰਿਤ’ ੧੭੮੩ ਈ. ਵਿੱਚ ੧੦ ਜਨਕ ਮੇਲ ਮੰਨਦਿਆਂ ਹੋਇਆਂ ਵੇਲਾਵਲੀ ਮੇਲ ਤੋਂ ਵੇਲਾਵਲੀ ਨੂੰ ਜਨਯ ਰਾਗ ਮੰਨਿਆ ਹੈ।

ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਸੰਗੀਤ ਪਾਰਿਜਾਤ ਦੇ ਕਰਤਾ ਪੰਡਿਤ ਅਹੋਬਲ ਨੇ ੧੬੧੫ ਈ. ਦੇ ਲਗਭਗ ਰਾਗ ਬਿਲਾਵਲ ਦਾ ਨਿਰਮਾਣ ਕੀਤਾ ਪਰ ਹੋਰ ਵਿਦਵਾਨ ਇਸ ਵਿਚਾਰ ਨਾਲ ਅਸਹਿਮਤ ਹਨ। ਉਹਨਾਂ ਦਾ ਵਿਚਾਰ ਹੈ ਕਿ ਅਹੋਬਲ ਤੋਂ ਪਹਿਲਾਂ ਹੀ ਬਿਲਾਵਲ ਠਾਠ ਸ਼ੁੱਧ ਮੇਲ ਦੇ ਰੂਪ ਵਿੱਚ ਪ੍ਰਚਾਰ ਵਿੱਚ ਸੀ ਕਿਉਂ ਜੋ ਯੂਨਾਨੀ ਪਾਇਥਾ ਗੋਰਸ ਗ੍ਰਾਮ ਤੇ ਅਰਬੀ ਫ਼ਾਰਸੀ ਗ੍ਰਾਮ ਵੀ ਆਧੁਨਿਕ ਬਿਲਾਵਲ ਥਾਟ ਦੇ ਸਮਾਨ ਹੀ ਹਨ। ਇਸ ਤੋਂ ਬਿਨਾਂ ਅਮੀਰ ਖੁਸਰੋ (੧੩੦੦ ਈ. ਲਗਭਗ) ਜਿੰਨ੍ਹਾਂ ਨੇ ਭਾਰਤੀ ਸੰਗੀਤ ਵਿੱਚ ਕਈ ਨਵੇਂ ਰਾਗ, ਤਾਲ ਤੇ ਸਾਜ਼ਾਂ ਦਾ ਨਿਰਮਾਣ ਕੀਤਾ ਉਹਨਾਂ ਨੂੰ ਫਾਰਸ ਦੇ ਸੰਗੀਤ ਤੇ ਵੀ ਪ੍ਰਸਿੱਧੀ ਹਾਸਲ ਸੀ ਤੇ ਉਹਨਾਂ ਦੇ ਕਾਰਨ ਵੀ ਉੱਤਰੀ ਸੰਗੀਤ ਤੇ ਉਸ ਸੰਗੀਤ ਦਾ ਪ੍ਰਭਾਵ ਹੋਣਾ ਵੀ ਸੁਭਾਵਕ ਗੱਲ ਸੀ। ਇਸ ਵਿਚਾਰ ਦੀ ਪੁਸ਼ਟੀ ਸੰਬੰਧੀ ਕੰਵਰ ਗੇਂਦਰ ਸਿੰਘ ‘ਵਾਦਨ ਸਾਗਰ’ ਭਾਗ-੧ ਪੰਨਾ ੧੨ ਤੇ ਲਿਖਦੇ ਹਨ ਕਿ ਸੰਗੀਤ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਮੀਰ ਖੁਸਰੋ ਨੇ ਭਾਰਤੀ ਸੰਗੀਤ ਦਾ ਸ਼ੁੱਧ ਥਾਟ ਜੋ ਉਸ ਵੇਲੇ ਸੀ ਤੇ ਜੋ ਅੱਜ ਦਾ ਕਾਫੀ ਥਾਟ ਹੈ ਉਸਨੂੰ ਤਿਆਗ ਕੇ ਚੀਨ ਤੋਂ ਲੈ ਕੇ ਯੂਰਪ ਤੱਕ ਪ੍ਰਚਲਿਤ ਸ਼ੁੱਧ ਥਾਟ ਜੋ ਅੱਜ ਦਾ ਬਿਲਾਵਲ ਥਾਣ ਹੈ ਉਸਨੂੰ ਉੱਤਰ ਭਾਰਤੀ ਸੰਗੀਤ ਦੀ ਪਰੰਪਰਾ ਦਾ ਮੁਖ ਥਾਟ ਸਥਾਪਤ ਕੀਤਾ। ਇਸੇ ਕਾਲ ਤੋਂ ਹੀ ਉੱਤਰੀ ਤੇ ਦੱਖਣੀ ਭਾਰਤੀ ਸੰਗੀਤ ਕਲਾ ਸ਼ਾਸਤਰ ਤੇ ਪ੍ਰਯੋਗ ਦਾ ਐਸਾ ਵਰਕ ਪਿਆ ਕਿ ਇੱਕੋ ਹੀ ਸੋਮੇ ਵਿੱਚੋਂ ਉਹ ਦੋ ਧਾਰਾਂ ਬਣ ਗਈਆਂ। ਫਾਰਸੀ ਸੰਗੀਤ ਦੇ ਗ੍ਰੰਥਾਂ ਦਾ ਅਧਿਐਨ ਨਾ ਕੀਤਾ ਗਿਆ ਤੇ ਸੰਸਕ੍ਰਿਤ ਗ੍ਰੰਥਾਂ ਨੂੰ ਘੋਖਦੇ ਰਹੇ ਤੇ ਇਸਦੇ ਸਿੱਟੇ ਵਜੋਂ ਅੱਜ ਅਸੀਂ ‘ਅਭਿਨਵ ਰਾਗ ਮੰਜਰੀਂ ਦੇ ਕਰਤਾ ਪੰਡਿਤ ਭਾਤਖੰਡੇ ਨੂੰ ਹੀ ਪਹਿਲਾ ਲੇਖਕ ਕਹਿੰਦੇ ਹਾਂ ਜਿਸ ਨੇ ਅੱਜ ਦੇ ਕਾਫੀ ਘਾਟ ਨੂੰ ਸ਼ੁੱਧ ਥਾਟ ਨਾ ਮੰਨ ਕੇ ਬਿਲਾਵਲ ਥਾਟ ਨੂੰ ਸ਼ੁੱਧ ਥਾਟ ਮੰਨਿਆ ਹੈ। ਅੱਜ ਹਿੰਦੁਸਤਾਨੀ ਸੰਗੀਤ ਪੱਧਤੀ ਵਿੱਚ ਬਿਲਾਵਲ ਦੇ ਸਵਰਾਂ ਨੂੰ ਹੀ ਸ਼ੁੱਧ ਸਪਤਕ ਮੰਨਿਆ ਜਾਂਦਾ ਹੈ ਜਦੋਂ ਕਿ ਪ੍ਰਾਚੀਨ ਅਤੇ ਮੱਧ ਕਾਲ ਵਿੱਚ ਸ਼ੁੱਧ ਸਪਤਕ ਕਨਕਾਂਗੀ ਮੇਲ ਜੋ ਆਧੁਨਿਕ ਕਾਫੀ ਬਾਟ ਹੈ, ਜਿਸ ਵਿੱਚ ਗੰਧਾਰ ਤੇ ਨਿਸ਼ਾਦ ਕੋਮਲ ਹਨ, ਦੇ ਸਮਾਨ ਸੀ।

ਕੁਝ ਹੋਰ ਵਿਦਵਾਨ ਬਿਲਾਵਲ ਬਾਟ ਦੀ ਹੋਂਦ ਨੂੰ ਇਸ ਤਰ੍ਹਾਂ ਵੀ ਸਪੱਸ਼ਟ ਕਰਦੇ ਹਨ ਕਿ ਭਰਤ ਦੇ ਸ਼ੜਜ ਗ੍ਰਾਂਮ (ਅੱਜ ਦਾ ਕਾਫੀ ਬਾਟ) ਦੀ ਦੂਜੀ ਮੂਰਛਨਾ, ਜੋ ਨਿਸ਼ਾਦ ਨੂੰ ਆਰੰਭਕ ਸਵਰ ਮੰਨ ਕੇ ਆਰੋਹ ਕੀਤੀ ਜਾਂਦੀ ਹੈ, ਉਹ ਬਿਲਾਵਲ ਥਾਟ ਦੇ ਹੀ ਸਵਰ ਬਣਦੇ ਹਨ। ਇਸ ਤੋਂ ਬਿਨਾਂ ਭਰਤ ਤੇ ਬਾਰੰਗਦੇਵ ਦਾ ਸ਼ੜਜ ਜੋ ਚੌਥੀ ਸ਼ਰੁਤੀ ਛੰਦੋਵਤੀ ਤੇ ਸਥਾਪਿਤ ਹੈ ਜੇ ਉਸ ਨੂੰ ਪਹਿਲੀ ਸ਼ਰੁਤੀ ਤੀਵਰਾ ਤੇ ਸਥਾਪਿਤ ਕੀਤਾ ਜਾਏ ਤਾਂ ਵੀ ਬਿਲਾਵਲ ਥਾਟ ਹੀ ਬਣ ਜਾਂਦਾ ਹੈ। ਕੁਝ ਵਿਦਵਾਨ ਸੁਆਮੀ ਹਰੀਦਾਸ ਤੇ ਤਾਨਸੇਨ ਸਮੇਂ ਵੀ ਇਹੀ ਗ੍ਰਾਂਮ ਪ੍ਰਚਲਿਤ ਮੰਨਦੇ ਹਨ। ਉੱਤਰੀ ਸੰਗੀਤ ਦੀਆਂ ਐਸੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਠਾਰਵੀਂ ਸ਼ਤਾਬਦੀ ਦੇ ਅੰਤ ਵਿੱਚ ਜੈਪੁਰ ਨਰੇਸ਼ ਮਹਾਰਾਜਾ ਪ੍ਰਤਾਪ ਸਿੰਘ ਦੇਵ ਨੇ ਇੱਕ ਸੰਗੀਤ ਵਿਚਾਰ ਗੋਸ਼ਟੀ ਕਰਵਾਈ ਜਿਸਦੇ ਫਲ ਸਰੂਪ ‘ਸੰਗੀਤ ਸਾਰ’ ਗ੍ਰੰਥ ਦੀ ਰਚਨਾ ਹੋਈ ਤੇ ਉਸ ਵਿੱਚ ਬਿਲਾਵਲ ਹੀ ਬੁੱਧ ਗ੍ਰਾਂਮ ਮੰਨਿਆ ਗਿਆ। ਫਿਰ ਪਟਨਾ ਦੇ ਨਵਾਬ ਮੁਹੰਮਦ ਰਜ਼ਾ ਨੇ ੧੮੧੩ ਈ. ਵਿੱਚ ‘ਨਗਮਾਤੇ ਆਸਫ਼ੀ’ ਗ੍ਰੰਥ ਦੀ ਰਚਨਾ ਕੀਤੀ ਇਸ ਵਿੱਚ ਬਿਲਾਵਲ ਨੂੰ ਪਹਿਲੀ ਵਾਰ ਸ਼ੁੱਧ ਸਪਤਕ ਦੇ ਰੂਪ ਵਿੱਚ ਮੰਨਿਆ ਹੈ। ਦੱਖਣੀ ਸੰਗੀਤ ਵਿੱਚ ਵੀ ਧੀਰਸ਼ੰਕਰਾਭਰਣ l

ਥਾਟ, ਜੋ ਬਿਲਾਵਲ ਦਾ ਹੀ ਸਰੂਪ ਹੈ, ਬਹੁਤ ਪ੍ਰਚਲਿਤ ਹੈ। ਇਸ ਤੋਂ ਬਿਨਾ ਪੱਛਮੀ ਸੰਗੀਤ ਦਾ ਵੀ ਸੀ – ਮੇਜਰ ਸਕੇਲ ( Main scale of C) ਬਿਲਾਵਲ ਬਾਦ ਹੀ ਹੈ। ਸੋ ਆਧੁਨਿਕ ਕਾਲ ਦੇ ਮਹਾਨ ਵਿਦਵਾਨ ਘਾਟ-ਰਾਗ ਵਰਗੀਕਰਣ ਦੇ ਨਿਰਮਾਤਾ ਪੰਡਿਤ ਵਿਸ਼ਨੂੰ ਨਾਰਾਇਣ ਭਾਤਖੰਡੇ ਜੀ ਨੇ ਦੱਖਣੀ ਸੰਗੀਤ ਪੱਧਤੀ ਦੇ ੭੨ ਥਾਟਾਂ ਵਿੱਚੋਂ ੧੦ ਬਾਟਾਂ ਨੂੰ ਚੁਣਿਆ ਤੇ ਬਿਲਾਵਲ ਨੂੰ ਸ਼ੁੱਧ ਸਪਤਕ ਮੰਨਿਆ ਪੰਡਿਤ ਭਾਤਖੰਡੇ ਜੀ ਉੱਤਰ ਭਾਰਤੀਯ ਸੰਗਤਿ ਕਾ ਸੰਕਸ਼ਿਪਤ ਇਤਿਹਾਸ ਵਿੱਚ ਪੰਨਾ ੫੫ ਤੋਂ ਲਿਖਦੇ ਹਨ ਕਿ ਮਹਾਰਾਜਾ ਨਿਜ਼ਾਮ ਪਾਸ ਨਿਯੁਕਤ ਮਸ਼ਹੂਰ ਸੰਗੀਤ ਵਿਦਵਾਨ ਪੰਡਿਤ ਅੱਪਾ ਤੁਲਸੀ ਨੇ ਅਪਣੇ ਗ੍ਰੰਥ ‘ਸੰਗੀਤ ਕਲਪਦਰਮਾਂਕੁਰੇ’ ਵਿੱਚ ੧੧ ਸਲੋਕਾਂ ਵਿੱਚ ਇਸੇ ਵਰਗੀਕਰਣ ਦਾ ਵਰਨਣ ਕੀਤਾ ਹੈ ਤੇ ਬਿਲਾਵਲ ਨੂੰ ਹੀ ਸ਼ੁੱਧ ਸਪਤਕ ਆਧਾਰ ਮੰਨਿਆ ਹੈ। ਪੰਡਿਤ ਜੀ ਇਸੇ ਪੁਸਤਕ ਦੇ ਪੰਨਾ ੫੮ ਤੇ ਲਿਖਦੇ ਹਨ ਕਿ ਲਖਨਊ ਦੇ ਠਾਕੁਰ ਐਸ. ਨਵਾਬ ਅਲੀ ਖਾਂ ਨੇ ‘ਮਾਰਫੁਲਨਗਮਾਤ` ਗ੍ਰੰਥ ਦੀ ਉਰਦੂ ਭਾਸ਼ਾ ਵਿੱਚ ਰਚਨਾ ਕੀਤੀ ਤੇ ਇਸੇ ਹੀ ਪੱਧਤੀ ਨੂੰ ਪਰਚਾਰਿਆ। ਉਨੀਵੀਂ ਸਦੀ ਵਿੱਚ ਹੀ ਕ੍ਰਿਸ਼ਨਾ ਨੰਦ ਵਿਆਸ ਲਿਖਤ ਦੂਜਾ ਮਹੱਤਵਪੂਰਨ ਗ੍ਰੰਥ ‘ਰਾਗ ਕਲਪਦਮ’ ਦਾ ਕਲਕਤੇ ਵਿੱਚ ਮਈ ੧੮੪੨ ਨੂੰ ਪ੍ਰਕਾਸ਼ਨ ਹੋਇਆ। ਇਸ ਗ੍ਰੰਥ ਵਿੱਚ ਵੀ ਬਿਲਾਵਲ ਨੂੰ ਹੀ ਸ਼ੁੱਧ ਸਪਤਕ ਮੰਨਿਆ ਗਿਆ ਹੈ।

ਸ੍ਰੀ ਵਿਮਲਾਕਾਤ ਰਾਏ ਚੌਧਰੀ ਨੇ ‘ਰਾਗ ਵਿਯਾਕਰਣ ਵਿੱਚ ਸੁਧ ਬਿਲਾਵਲ ਦਾ ਵਰਨਣ ਵੀ ਦਿੱਤਾ ਹੈ, ਜੋ ਵਕਰ ਸੰਪੂਰਨ ਜਾਤੀ ਦਾ ਰਾਗ ਹੈ। ਸਵੇਰ ਸਾਰ ਸੁਧ, ਵਾਦੀ ਗ ਸੰਵਾਦੀ ਧ ਤੇ ਸਮਾਂ ਦਿਨ ਦੇ 10 ਤੋਂ 11-30 ਵਜੇ ਤੱਕ ਹੈ। ਆਰੋਹ-ਸ ਰ ਗ ਮ ਪ ਧ ਨ ਸੀ। ਅਵਰੇਹ- ਸੋ ਨ ਧ ਪ ਮ ਗ ਰ ਸੀ। ਉਹਨਾਂ ਰਾਗ ਅਲਹੀਆ ਬਿਲਾਵਲ ਤੇ ਹੋਰ ਵੀ ਬਿਲਾਵਲ ਦੇ ਪ੍ਰਕਾਰਾਂ ਦਾ ਵਰਨਣ ਕੀਤਾ ਹੈ। ਰਾਗ ਬਿਲਾਵਲੀ ਜਿਸ ਨੂੰ ਉਹਨਾਂ ਨਟ ਬਿਲਾਵਲ ਵੀ ਦਸਿਆ ਹੈ, ਇੱਕ ਵਕਰ ਸੰਪੂਰਨ ਜਾਤੀ ਦਾ ਰਾਗ ਹੈ। ਵਾਦੀ ਮ ਸਵਾਦੀ ਸ, ਸਮਾਂ ਸਵੇਰੇ 10 ਤੋਂ 11-30 ਵਜੇ ਤੱਕ ਹੈ। ਦੋਵੇਂ ਨਿਸ਼ਾਦ ਹੋਰ ਸਭ ਸਵਰ ਸ਼ੁੱਧ ਹਨ। ਆਰੋਹ ਸੌ ਗ ਰ ਗ ਮ ਪ ਧ ਨ ਸੀ। ਅਵਰੋਹ-ਸੰ ਨ ਧ ਪ ਧ ਨੁ ਧ ਪ ਮ ਗ ਮ ਰ ਸੀ।

ਰਾਗੁ ਬਿਲਾਵਲ ਥਾਟ ਬਿਲਾਵਲ ਦਾ ਆਸ਼ਿਯ ਰਾਗ ਹੈ ਤੇ ਇਸ ਨੂੰ ਸ਼ੁੱਧ ਬਿਲਾਵਲ ਦਾ ਨਾਮ ਵੀ ਦਿੱਤਾ ਜਾਂਦਾ ਹੈ। ਜਾਤੀ ਸੰਪੂਰਨ ਤੇ ਸਾਰੇ ਹੀ ਸ਼ੁੱਧ ਸਵਰ ਪ੍ਰਯੋਗ ਹੋਣ ਕਾਰਨ ਰਾਗ ਦਾ ਇੱਕ ਅਪਣਾ ਵੱਖਰਾ ਹੀ ਚਲਣ ਬਣਿਆ ਰਹਿੰਦਾ ਹੈ। ਸ, ਰੰਗ ਮੇਂ ਗ, ਰੇ ਗ ਮ ਪ ਮ ਗ ਪ ਧ ਨ ਸੇ ਨ ਧ ਪ, ਧ ਪ ਮ ਗ ਰ ਗ ਮ ਪ ਧ ਪ ਮ , ਰ ਸੀ। ਅੱਜ ਬਿਲਾਵਲ ਦੇ ਸਵਰ ਭਾਰਤੀ ਸੰਗੀਤ ਦੇ ਅਧਾਰ ਸਵਰ ਹਨ ਤੇ ਇਸ ਰਾਗ ਦਾ ਪ੍ਰਚਾਰ ਤੇ ਪ੍ਰਸਾਰ ਦੂਜਿਆਂ ਤੋਂ ਜ਼ਿਆਦਾ ਕੀਤਾ ਜਾਣਾ ਚਾਹੀਦਾ ਸੀ ਪਰ ਪੰਡਿਤ ਭਾਤਖੰਡੇ ਜੀ ਤੇ ਪੰਡਿਤ ਵਿਸ਼ਨੂੰ ਦਿਗੰਬਰ ਪੁਲਸਕਰ ਜੀ ਜੋ ਆਧੁਨਿਕ ਕਾਲ ਵਿਚ ਭਾਰਤੀਯ ਸੰਗੀਤ ਦੇ ਪੁਨਰ-ਸੁਰਜੀਤੀਕਰਣ ਦੇ ਨਿਰਮਾਤਾ ਮੰਨੇ ਜਾਂਦੇ ਹਨ, ਇਹਨਾਂ ਗ੍ਰੰਥਕਾਰਾਂ ਨੇ ਵੀ ਬਿਲਾਵਲ ਨੂੰ ਆਪਣੇ ਗ੍ਰੰਥਾਂ ਵਿੱਚ ਵਿਸ਼ੇਸ਼ ਅਸਥਾਨ ਨਹੀਂ ਦਿੱਤਾ ਹੈ। ਪਟਵਰਧਨ ਜੀ ਤੇ ਹੋਰ ਵੀ ਕੁਝ ਗ੍ਰੰਥਕਾਰਾਂ ਨੇ ਬਿਲਾਵਲ ਦੀ ਥਾਂ ਤੇ ਅਲਹੀਆ ਬਿਲਾਵਲ ਦਾ ਹੀ ਪਰੀਚੇ ਤੇ ਬੰਦਸ਼ਾਂ ਦਿੱਤੀਆਂ ਹਨ। ਯੂਨੀਵਰਸਿਟੀਆਂ ਦੇ ਸੰਗੀਤ ਸਲੇਬਸਾਂ ਵਿੱਚ ਵੀ ਜ਼ਿਆਦਾ ਕਰਕੇ ਅਲਹੀਆ ਬਿਲਾਵਲ ਹੀ ਸ਼ਾਮਿਲ ਕੀਤਾ ਗਿਆ ਹੈ ਇਸ ਰੁਚੀ ਨੂੰ ਮੋੜਨ ਦੀ ਲੋੜ ਹੈ। ਬਿਲਾਵਲ ਦੇ ਕਈ ਪ੍ਰਕਾਰ ਪ੍ਰਚਲਿਤ ਹਨ ਜਿਵੇਂ ਅਲਹੀਆ ਬਿਲਾਵਲ, ਸਰਪਰਦਾ ਬਿਲਾਵਲ, ਸ਼ੁਕਲ ਬਿਲਾਵਲ, ਦੇਵਗਿਰੀ ਬਿਲਾਵਲ, ਯਮਨੀ ਬਿਲਾਵਲ, ਖਮਾਇਚੀ ਬਿਲਾਵਲ, ਸੁਖੀਆ ਬਿਲਾਵਲ, ਬਿਹਾਗ ਬਿਲਾਵਲ, ਸੂਹਾ ਬਿਲਾਵਲ, ਏਮਨ ਬਿਲਾਵਲ, ਕਾਮੋਦੀ ਬਿਲਾਵਲ, ਜੈਜਾਵੰਤੀ ਬਿਲਾਵਲ, ਸ਼ੰਕਰਾ ਬਿਲਾਵਲ, ਕਾਜਲੀ ਬਿਲਾਵਲ, ਮਧੁਰਸੀਆ ਬਿਲਾਵਲ ਆਦਿ।

ਗੁਰਮਤਿ ਸੰਗੀਤ ਦੇ ਖੋਜੀਆਂ ਵਿੱਚੋਂ ਸ੍ਰੀ ਮਾਨ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਦੀ ‘ਗੁਰਮਤ ਸੰਗੀਤ ਪਰ ਹੁਣ ਤੱਕ ਮਿਲੀ ਖੋਜ’ ਪੰਨਾ ੨੭ ਅਨੁਸਾਰ ਬਿਲਾਵਲ ਗੁਰਮਤਿ ਸੰਗੀਤ ਵਿੱਚ ਭੈਰਵ ਦਾ ਪੁੱਤਰ ਹੈ। ‘ਲਲਤ ਬਿਲਾਵਲ ਗਾਵਹੀ ਅਪਣੀ ਅਪਣੀ ਭਾਂਤਿ’। ਦੇਵਗਿਰੀ ਤੇ ਸੁਘਰਈ ਮਿਲ ਕੇ ਬਿਲਾਵਲ ਹੁੰਦਾ ਹੈ। ਭਰਤ ਮੱਤ ਵਿੱਚ ਬਿਲਾਵਲ ਪੁੱਤਰ ਵੀ ਦਿੱਤਾ ਹੈ, ਪਰੰਤੂ ਹੋਰਨਾਂ ਮੱਤਾਂ ਵਿੱਚ ਬਿਲਾਵਲੀ ਰਾਗਣੀ ਨੂੰ ਕਈ ਬਿਲਾਵਲ ਮੰਨਦੇ ਹਨ ਜੋ ਗਲਤ ਹੈ। ਬਿਲਾਵਲੀ ਭਰਤ ਮੱਤ ਵਿੱਚ ਭੈਰਵ ਦੀ ਨੂੰਹ ਹੈ। ਹਨੂਮਾਨ ਮੱਤ ਵਿੱਚ ਹਿੰਡੋਲ ਦੀ ਰਾਗਣੀ ਮੰਨੀ ਹੈ। ਸ੍ਰੀ ਮਾਨ ਡਾਕਟਰ ਚਰਨ ਸਿੰਘ ਦੀ ‘ਗੁਰਮਤ ਸੰਗੀਤ ਪਰ ਹੁਣ ਤੱਕ ਮਿਲੀ ਖੋਜ’ ਪੰਨਾ ੨੮ ਅਨੁਸਾਰ ‘ਰਾਧਾ ਗੋਬਿੰਦ ਸੰਗੀਤ ਸਾਰ ਵਿੱਚ ਲਿਖਿਆ ਹੈ ਕਿ ਬਿਲਾਵਲ ਰਾਗ ਭੈਰੋਂ ਦਾ ਪੁੱਤਰ ਹੈ। ਕੇਸਰ ਚੰਦਨ ਦੀਆਂ ਛਿਟਕਾਂ ਵਾਲੇ ਚਿੱਟ ਬਸਤ੍ਰ ਪਹਿਨੇ ਸਿਰ ਤੇ ਜੜਾਊ ਮੁਕਟ ਅਤੇ ਕੰਨਾਂ ਵਿੱਚ ਜੜਾਊ ਕੁੰਡਲ ਪਾਏ ਹੋਏ ਸੱਜੇ ਹੱਥ ਵਿੱਚ ਕਮਲ ਫੁੱਲ ਅਤੇ ਖੱਬੇ ਹੱਥ ਨਾਲ ਧੀ ਧੀ ਧਿਧਕਟ ਕਰਕੇ ਦੰਗ ਵਜਾਉਂਦਾ ਹੈ, ਐਸਾ ਬਿਲਾਵਲ ਰਾਗ ਹੈ, ਸੰਪੂਰਨ ਹੈ ਤੇ ਦਿਨ ਦੇ ਪਹਿਲੇ ਪਹਿਰ ਗਾਵਾਂਦਾ ਹੈ। ‘ਬੁਧ ਪ੍ਰਕਾਸ਼ ਦਰਪਣ’ ਵਿੱਚ ਭੈਰੋ ਦਾ ਪੁੱਤਰ ਲਿਖਿਆ ਹੈ। ਪਰੰਤੂ ‘ਸੁਰ ਤਾਲ ਸਮੂਹ’ ਵਿੱਚ ਹਿੰਡੋਲ ਦੀ ਰਾਗਨੀ ਬਿਲਾਵਲ ਕਰਕੇ ਲਿਖੀ ਹੈ। ਸੂਰ ਗੁਰ ਧੈਵਤ ਹੈ, ਵਾਦੀ ਧੋਵਤ ਸੰਵਾਦੀ ਗੰਧਾਰ ਹੈ। ਪਹਿਰ ਦਿਨ ਚੜ੍ਹੇ ਗਾਵਂਦਾ ਹੈ। ਕਲਿਆਣ ਕੇਦਾਰਾ ਮਿਲ ਕੇ ਬਿਲਾਵਲ ਬਣਦਾ ਹੈ। ਰਾਗ ਮਾਲਾ ਵਿੱਚ ਬਿਲਾਵਲ ਨੂੰ ਭੈਰਉ ਦਾ ਪੁੱਤਰ ਲਿਖਿਆ ਹੈ। ਉਹਨਾਂ ਨੇ ਬਿਲਾਵਲ ਦੇ ੧੪ ਭੇਦ ਵੀ ਦਿੱਤੇ ਹਨ ਜਿਵੇਂ ਸ਼ੁੱਧ ਬਿਲਾਵਲ, ਅਲਹੀਆ ਬਿਲਾਵਲ, ਸੂਕਲ ਬਿਲਾਵਲ, ਖਮਾਇਚੀ ਬਿਲਾਵਲ ਆਦਿ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ਰਾਗ ਬਿਲਾਵਲ ਨੂੰ ਇੱਕ ਸੰਪੂਰਨ ਜਾਤੀ ਦਾ ਰਾਗ ਮੰਨਿਆ ਹੈ, ਜਿਸ ਵਿੱਚ ਸਾਰੇ ਸਵਰ ਸ਼ੁੱਧ ਹਨ। ਵਾਦੀ ਸ਼ੜਜ ਸੰਵਾਦੀ ਪੰਚਮ ਹੈ ਤੇ ਇਸ ਦੇ ਗਾਉਣ ਦਾ ਵੇਲਾ ਦਿਨ ਦੇ ਦੂਜੇ ਪਹਿਰ ਦਾ ਆਰੰਭ ਹੈ। ਅਨੰਦ ਮੰਗਲ ਦੇ ਵੇਲੇ ਇਸ ਦੇ ਗਾਉਣ ਦੀ ਰੀਤ ਹੈ। ਡਾਕਟਰ ਗੋਬਿੰਦ ਸਿੰਘ ਮਾਨਸੁਖਾਨੀ ਦੀ ਪੁਸਤਕ ‘ਇੰਡੀਅਨ ਕਲਾਸੀਕਲ ਮਿਯੂਜ਼ਕ ਐਂਡ ਸਿਖ ਕੀਰਤਨ ਵਿੱਚ ਰਾਗ ਬਿਲਾਵਲ ਦਾ ਪ੍ਰਚਲਿਤ ਸਰੂਪ, ਸਵਰ ਸਾਰੇ ਸ਼ੁਧ, ਜਾਤੀ ਸੰਪੂਰਨ ਤੇ ਸਮਾਂ ਦਿਨ ਦਾ ਦੂਜਾ ਪਹਿਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਦ ਐੱਨਸਾਈਕਲੋਪੀਡੀਆ ਆਫ਼ ਸਿਖਇਜ਼ਮ ਵੋ. ੨, ਪੰ. ੧੭੩-੧੭੪ ਅਨੁਸਾਰ ਇਸ ਦਾ ਪ੍ਰਾਚੀਨ ਨਾਮ ਵਿਲਾਵਲੀ ਹੈ। ਉੱਤਰੀ ਸੰਗੀਤ ਪੱਧਤੀ ਵਿੱਚ ੧੯ਵੀਂ ਸ਼ਤਾਬਦੀ ਦੇ ਪਹਿਲੇ ਹਿੱਸੇ ਤੋਂ ਬਿਲਾਵਲ ਨੂੰ ਅਧਾਰ ਸਪਤਕ ਮੰਨਿਆ ਜਾਂਦਾ ਹੈ। ਬਿਲਾਵਲ ਦਾ ਸਵਰ ਸਪਤਕ ਪੱਛਮੀ ਸੰਗੀਤ ਦੇ ਸੀ-ਮੇਜਰ ਸਕੇਲ ਨਾਲ ਮਿਲਦਾ ਹੈ। ਰਾਗ ਮਾਲਾ ਵਿੱਚ ਇਸ ਨੂੰ ਭੈਰਵ ਦੀ ਰਾਗਣੀ ਮੰਨਿਆ ਗਿਆ ਹੈ ਪਰ ਅੱਜ ਇਹ ਬਿਲਾਵਲ ਥਾਟ ਦਾ ਮੁੱਖ ਰਾਗ ਹੈ। ਰਾਗ ਮਾਲਾ ਵਿੱਚ ਬਿਲਾਵਲ ਨੂੰ ਭੈਰਵ ਦਾ ਪੁੱਤਰ ਵੀ ਦੱਸਿਆ ਹੈ ਪਰ ਅੱਜ ਇਹਨਾਂ ਦੋ ਰਾਗਾਂ ਦੇ ਸੁਰਾਂ ਮੁਤਾਬਿਕ ਇਹਨਾਂ ਵਿੱਚ ਕੋਈ ਸਾਂਝ ਨਹੀਂ। ਬਿਲਾਵਲ ਸਵੇਰ ਦਾ ਰਾਗ ਹੈ ਤੇ ਡੂੰਘੀ ਲਗਨ ਤੇ ਭਾਵਨਾਂ ਨਾਲ ਗਾਇਆ ਜਾਂਦਾ ਹੈ। ਇਸ ਰਾਗ ਨੂੰ ਗਰਮੀ ਦੇ ਮਹੀਨਿਆਂ ਵਿੱਚ ਅਕਸਰ ਗਾਉਂਦੇ ਹਨ। ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ੧੭੦ ਤੋਂ ਵੱਧ ਸ਼ਬਦ ਇਸ ਰਾਗ ਵਿੱਚ ਰਚਿਤ ਹਨ। ਇਸ ਦਾ ਵਾਦੀ ਧੈਵਤ ਸਵਾਦੀ ਗੰਧਾਰ ਹੈ। ਆਰੋਹ- ਸ ਰ ਗ, ਮ ਪ, ਧ, ਨ ਸੀ। ਅਵਰੋਹ-ਸੌ ਨ ਧ, ਪ, ਮ ਗ਼, ਰੇ ਸੀ। ਪਕੜ – ਗ ਰ, ਗ ਮ ਧ ਪ, ਮ ਗ, ਮ ਰ ਸ।

ਗੁਰਮਤਿ ਸੰਗੀਤ ਦੇ ਗਾਇਕ ਗ੍ਰੰਥਕਾਰਾਂ ਵਿੱਚੋਂ ਪ੍ਰੋਫੈਸਰ ਤਾਰਾ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਸੰਤ ਸਰਵਣ ਸਿੰਘ ਗੰਧਰਵ ਨੇ ‘ਸੁਰ ਸਿਮਰਣ ਸੰਗੀਤ’ ਭਾਗ-੬, ਪ੍ਰਿੰਸੀਪਲ ਦਿਆਲ ਸਿੰਘ ਨੇ ‘ਗੁਰਮਤ ਸੰਗੀਤ ਸਾਗਰ’ ਭਾਗ-੧, ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਨੇ ਪ੍ਰਾਚੀਨ ਰੀਤ ਰਤਨਾਵਲੀ’, ਸਰਦਾਰ ਗਿਆਨ ਸਿੰਘ ਐਬਟਾਬਾਦ ਨੇ ‘ਗੁਰਬਾਣੀ ਸੰਗੀਤ’, ਡਾਕਟਰ ਗੁਰਨਾਮ ਸਿੰਘ ਨੇ ‘ਆਦਿ ਗ੍ਰੰਥ ਰਾਗ-ਕੋਸ਼’ ਤੇ ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ ਜਵੱਦੀ ਟਕਸਾਲ ਤੇ ਹੋਰ ਵਿਦਵਾਨਾਂ ਨੇ ਵੀ ਰਾਗ ਦਾ ਪ੍ਰਚਲਿਤ ਸਰੂਪ ਹੀ ਦਿੱਤਾ ਹੈ। ਇਸ ਦਾ ਵਾਦੀ ਧੋਵਤ ਤੇ ਸੰਵਾਦੀ ਗੰਧਾਰ ਹੋਣ ਕਾਰਨ ਉਤਰਾਂਗ ਵਾਦੀ ਰਾਗ ਹੈ। ਮਧਿਅਮ ਦਾ ਪ੍ਰਯੋਗ ਆਰੋਹ ਵਿੱਚ ਵਰਜਿਤ ਕਰ ਕੇ ਸ਼ਾੜਵ-ਸੰਪੂਰਨ ਜਾਤੀ ਮੰਨਣ ਨਾਲ ਅਲਹੀਆ ਬਿਲਾਵਲ ਦਾ ਸਰੂਪ ਬਣ ਜਾਂਦਾ ਹੈ। ਗ ਪ ਮ ਗ ਜਾਂ ਗ ਪ ਧ ਪ ਮ , ਇਹ ਸਵਰ-ਸੰਗਤੀਆਂ ਅਲਹੀਆ ਬਿਲਾਵਲ ਦਾ ਸਰੂਪ ਜਿਆਦਾ ਸਪੱਸ਼ਟ ਕਰਦੀਆਂ ਹਨ ਤੇ ਜਦੋਂ ਅਵਰੋਹ ਵਿੱਚ ਗੰਧਾਰ ਵਰਜਿਤ ਕਰਕੇ ਬਾਰ ਬਾਰ ਮੇਂਗ ਮੇਂ ਚ ਸ ਸਵਰ ਲਏ ਜਾਣ ਤਾਂ ਵੀ ਅਲਹੀਆ ਬਿਲਾਵਲ ਹੀ ਜਿਆਦਾ ਨਜ਼ਰ ਆਵੇਗਾ। ਉਤਰਾਂਗ ਵਿੱਚ ਵੀ ਨਿਸ਼ਾਦ ਕੋਮਲ ਦੇ ਪ੍ਰਯੋਗ ਧ ਨੁ ਧ ਪ ਮ ਗ ਨਾਲ ਅਲਹੀਆ ਬਿਲਾਵਲ ਦਾ ਸਰੂਪ ਹੀ ਬਣੇਗਾ। ਪਰ ਬਿਲਾਵਲ ਵਿੱਚ ਪੂਰਵਾਂਗ ਵਿੱਚ ਗੰਧਾਰ ਦੇ ਬਾਰ-ਬਾਰ ਪ੍ਰਯੋਗ ਨਾਲ ਰ ਗ ਮ ਗ, ਰ ਗ ਮ ਪ ਮ ਗ, ਧ ਪ ਮ ਪ ਮ ਗ, ਰੇ ਗ ਮ ਗ, ਰ ਸ ਇਹਨਾਂ ਸਵਰ-ਸਮੂਹ ਦੇ ਪ੍ਰਯੋਗ ਨਾਲ ਰਾਗ ਬਿਲਾਵਲ ਦਾ ਸਰੂਪ ਜ਼ਿਆਦਾ ਸਪੱਸ਼ਟ ਹੋ ਜਾਂਦਾ ਹੈ। ਉਤਰਾਂਗ ਵਿੱਚ ਪ ਧ ਨ ਸਂ, ਧ ਨ ਸੇ ਨ ਧ ਪ, ਧ ਨ ਸੇ ਰਂ ਸੇ ਨ ਧ ਪ, ਧ ਪ ਮ ਗ, ਇਹ ਸਵਰ-ਸਮੂਹ ਦਾ ਪ੍ਰਯੋਗ ਬਿਲਾਵਲ ਰਾਗ ਦਾ ਸਰੂਪ ਨਿਖਾਰਦੇ ਹਨ। ਸੋ ਪ੍ਰਮਾਣਿਕ ਤੱਥਾਂ ਦੇ ਆਧਾਰ ਤੇ ਬਿਲਾਵਲ ਦੇ ਇਸ ਪ੍ਰੰਪਰਾਗਤ ਸਰੂਪ ਨੂੰ ਨਿਸ਼ਚਿਤ ਰੂਪ ਵਿੱਚ ਮੈਂ ਪ੍ਰਵਾਣਿਤ ਮੰਨਦਾ ਹਾਂ ਤੇ ਇੱਥੇ ਵੀ ਇਹੀ ਸਰੂਪ ਦਿੱਤਾ ਜਾ ਰਿਹਾ ਹੈ।

ਗੁਰਮਤਿ ਸੰਗੀਤ ਵਿੱਚ ਰਾਗੁ ਬਿਲਾਵਲ ਇੱਕ ਪ੍ਰਚਲਿਤ ਤੇ ਮਹੱਤਵ ਪੂਰਨ ਰਾਗਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੋ ਕੀਰਤਨ ਚੱਕੀਆਂ ਦੀ ਮਰਯਾਦਾ ਕਾਇਮ ਕੀਤੀ, ਜੋ ਹੁਣ ਤੱਕ ਵੀ ਚਲੀ ਆ ਰਹੀ ਹੈ, ਉਸ ਵਿੱਚ ਆਸਾ ਦੀ ਵਾਰ ਤੋਂ ਬਾਅਦ ਬਿਲਾਵਲ ਦੀਆਂ ਚਉਕੀਆਂ ਨੂੰ ਵੀ ਸਥਾਪਿਤ ਕੀਤਾ ਤੇ ਅੱਜ ਵੀ ਇਹ ਚੌਂਕੀਆਂ ਤਿੰਨ ਰਾਗੀ ਜਥੇ ਤਕਰੀਬਨ ਸੱਤ ਤੋਂ ਦਸ ਵਜੇ ਤੱਕ ਕੀਰਤਨ ਸੇਵਾ ਕਰਦੇ ਹਨ। ਬਿਲਾਵਲ ਨੂੰ ਇੱਕ ਮੰਗਲਮਈ ਰਾਗ ਮੰਨਿਆ ਜਾਂਦਾ ਹੈ ਤੇ ਖ਼ੁਸ਼ੀਆਂ ਦੇ ਸਮਾਗਮਾਂ ਵਿੱਚ ਬਿਲਾਵਲ ਰਾਗ ਵਿੱਚ ਕੀਰਤਨ ਕਰਨ ਦੀ ਵੀ ਪ੍ਰਥਾ ਹੈ। ਸ਼ਬਦ ਤਰਤੀਬ:

ਹਰਿ ਊਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗੁ ਤਰਤੀਬ ਵਿੱਚ ਰਾਗੁ ਬਿਲਾਵਲੁ ਨੂੰ ਸੋਲਵਾਂ ਅਸਥਾਨ ਪ੍ਰਾਪਤ ਹੈ ਤੇ ਇਹ ਬਾਣੀ ਪੰਨਾ ੭੯੫ ਤੋਂ ਆਰੰਭ ਹੁੰਦੀ ਹੈ। ਸ਼ਬਦ ਰਚਨਾ ਵਿੱਚ ਮ:੧ ਦੇ ੯, ੪:੩ ਦੇ ੯, ੪:੪ ਦੇ ੧੫, ੪:੫ ਦੇ ੧੩੬ ਤੇ ੪੯ ਦੇ ੩ ਸ਼ਬਦ ਹਨ। ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ਦੇ ਸਿਰਲੇਖ ਹੇਠ ਇੱਕ ਸ਼ਬਦ ੮੦੦ ਪੰਨਾ ਤੇ ਹੈ ਤੇ ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ਦੇ ਸਿਰਲੇਖ ਹੇਠ ਦੋ ਸ਼ਬਦ ੮੩੦ ਪੰਨਾ ਤੇ ਹਨ। ਬਿਲਾਵਲ ਕੀ ਵਾਰ ਮਹਲਾ ੪ ਪੰਨਾ ੮੪੯ ਤੋਂ ੮੫੫ ਤੱਕ ਹੈ ਜਿਸ ਦੀਆਂ ੧੩ ਪਉੜੀਆਂ ਹਨ। ਸੱਤਵੀਂ ਪਉੜੀ ਨਾਲ ਤਿੰਨ ਸਲੋਕ ਤੇ ਹੋਰ ਪਉੜੀਆਂ ਨਾਲ ਦੋ-ਦੋ ਸਲੋਕ ਕੁੱਲ ੨੭ ਸਲੋਕ ਹਨ। ੧੧ਵੀਂ ਪਉੜੀ ਨਾਲ ਦੋਵੇਂ ਸਲੋਕ ਹੀ ਮ:੧ ਦੇ ਹਨ ਤੇ ਪਹਿਲੀ ਪਉੜੀ ਨਾਲ ਇੱਕ ਸਲੋਕ ਮ:੪ ਦਾ ਹੈ। ਬਾਕੀ ੧੧ ਪਉੜੀਆਂ ਨਾਲ ੨੩ ਸਲੋਕ ਤੇ ਪਹਿਲੀ ਪਉੜੀ ਨਾਲ ਇੱਕ ਸਲੋਕ ਕੁਲ ੨੪ ਸਲੋਕ ਮ:੩ ਦੇ ਹਨ। ਭਗਤ ਬਾਣੀ ਦੀ ਰਚਨਾ ੮੫੫ ਤੋਂ ੮੫੮ ਪੰਨਾ ਤੱਕ ਹੈ ਜਿਸ ਵਿੱਚ ਭਗਤ ਕਬੀਰ ਜੀ ਦੇ ੧੨, ਭਗਤ ਨਾਮਦੇਵ ਜੀ ਦਾ ਇੱਕ, ਭਗਤ ਰਵਿਦਾਸ ਜੀ ਦੇ ਦੋ ਤੋਂ ਭਗਤ ਸਧਨੇ ਜੀ ਦਾ ਇੱਕ ਸ਼ਬਦ ਹੈ। ਸ਼ਬਦ ਪਾਤਿਸ਼ਾਹੀ ੧੦ ਬਾਣੀ ਵਿੱਚ ਰਾਗ ਬਿਲਾਵਲ ਪਾਤਿਸਾਹੀ ੧੦ ਦੇ ਸਿਰਲੇਖ ਹੇਠ ‘ਸੋ ਕਿਮ ਮਾਨਸ ਰੂਪ ਕਹਾਏ ਇੱਕ ਸ਼ਬਦ ਦੀ ਰਚਨਾ ਹੈ। ਰਾਗੁ ਬਿਲਾਵਲ ਵਿੱਚ ਬਿਲਾਵਲੁ, ਬਿਲਾਵਲ ਦਖਣੀ, ਬਿਲਾਵਲੁ ਮੰਗਲ ਵਿੱਚ ਬਾਣੀ ਦੀ ਰਚਨਾ ਹੈ।

ਰਾਗੁ ਪਰੀਚੇ:

ਰਾਗੁ-ਬਿਲਾਵਲੁ—————- ਥਾਟ-ਬਿਲਾਵਲ ————- ਸਵਰ-ਸਾਰੇ ਸ਼ੁੱਧ

ਜਾਤੀ-ਸੰਪੂਰਨ ——————ਵਾਦੀ– ਧੋਵਤ—————–ਸੰਵਾਦੀ-ਗੰਧਾਰ

ਸਮਾਂ-ਦਿਨ ਦਾ ਪਹਿਲਾ ਪਹਿਰ ———ਵਰਜਿਤ ਸਵਰ– ਕੋਈ ਨਹੀਂ

ਆਰੋਹ – ਸ ਰ ਗ ਮ ਪ, ਧ, ਨ ਸੰ।

ਅਵਰੋਹ – ਸੋ ਨ ਧ, ਪ, ਮ ਗ ਰ ਸ ।

ਮੁੱਖ ਅੰਗ (ਪਕੜ)– ਰ ਗ ਮ ਪ ਮ ਗ, ਧ ਪ ਮ ਗ ਰ ਸੀ।

ਸਵਰ-ਵਿਸਥਾਰ (ਅਲਾਪ):

ਸ, ਸ ਰ , ਰ , ਰ ਗ ਮ ਗਾ, ਰੇ ਸ, ਨ ਸਂ, ਧ ਨ ਸਂ, ਸ ਨ ਧ ਨ ਸ ਧ ਨ ਸ ਨ ਧੂ, ਸ ਨ ਧ ਪ, ਧ ਪ ਮ ਗ ਪ ਧ ਨ, ਧ ਨ ਸ ਰ ਸ ਸ ਰ ਗ ਰ ਗ ਗ ਮ ਗ ਰ ਗ ਮ ਪ, ਮ ਪ ਗ, ਰ ਗ ਮ ਪ, ਧ ਪ ਮ , ਮ ਪ ਮ ਗ ਰ ਗ ਮ ਗ, ਪ ਮ ਗ ਰ, ਗ ਰ ਮ ਗਾ, ਰੇ ਸ, ਨੂੰ ਸੀ।

ਸ ਰ ਗ ਮ ਗਾ, ਰੇ ਗ ਮ ਪ ਮ ਗਾ, ਗ ਮ ਪ ਮ ਗ, ਗ ਪ ਧ ਪ ਮ , ਪ ਧ ਨ ਧ ਪ, ਧ ਪ ਮ ਗ ਗ ਪ ਧ ਨ ਸਂ, ਪ ਧ ਨ ਸੋ, ਧ ਨ ਸੇ, ਧ ਨ ਸੇ ਰਂ ਸੋ, ਧ ਨ ਸੇ ਨ ਧ ਪ, ਸਂ ਨ ਧ ਪ, ਧ ਪ ਮ ਪ ਮ ਗ, ਪ ਧ ਪ ਮ ਗ, ਰ ਗ ਮ ਪ ਮ ਗ, ਪ ਮ ਗ, ਧ ਪ ਮ ਗ ਰ ਗ ਮ ਗ

ਪ ਮ ਗ ਰ ਗ ਮ ਗ ਰ, ਗ ਰ ਸ, ਧ ਨੂੰ ਸੀ।

ਸ ਰ ਗ ਰ ਮ ਗ ਰ ਗ ਮ ਪ ਧ ਪ ਮ , ਗ ਪ ਧ ਪ, ਪ ਧ ਨ ਧ, ਧ ਨ ਸਂ, ਪ ਧ ਨ ਸੋ, ਧ ਨ ਸੇਰੇ ਸੇ, ਸੋ ਰੋ ਸੇ, ਸੌ ਰੇ ਗ ਰਂ ਸੀ, ਸੋ ਤੂੰ ਹੀ ਗੰ, ਰੰਗੋ ਮੈਂ ਗੇ, ਰੇ ਗ ਮੈਂ ਪਂ ਮੈਂ , ਰੇ ਹੀ ਮੈਂ ਗਂ, ਤੂੰ ਸੌ, ਸੌ ਰਂ ਸਂ, ਧ ਨ ☆ ☆ ☆, ਸੇ ਨ ਧ ਪ, ਸੇਰੇ ਸੇ ਨ ਧ ਪ, ਧ ਪ ਮ ਗਾ, ਰਾ ਪ ਧ ਪ ਮ ਗ ਰ ਗ ਮ ਪ ਮ ਗ ਰ ਗ ਮ ਗ ਰ ਗ ਰ ਸ ਧ ਨੂੰ ਸੀ।

Leave comment

Your email address will not be published. Required fields are marked with *.

%d bloggers like this: