Raag Gaund (ਰਾਗੁ ਗੋਂਡ)

ਰਾਣੀ ਗੋਂਡ ਭਾਰਤੀ ਸੰਗੀਤ ਵਿੱਚ ਪ੍ਰਾਂਤ ਵਿੱਚ ਬਹੁਤ ਘੱਟ ਹੈ। ਰਾਗ ਹੱਥ ਦਾ ਵਰਨਣ ਕਾਰਖੰਡ ਜੀ ਨੇ ਤਮਿਕ ਪੁਸਤਕ ਮਲਿਕਾ ਭਾਗ-1 ਦੇ ਪੰਨਾਂ ੩੩੯ ਤੋਂ ਦਿੱਤਾ ਹੈ ਤੇ ਇੱਕ ਬੰਦਾ ਵੀ ਪਤਾਲ ਵਿੱਚ ਦਿੱਤੀ ਹੈ। ਉਸ ਸਰੂਪ ਅਨੁਸਾਰ ਇਹ ਚਾਰਾ ਕਾਫੀ ਘਾਟ ਦਾ ਹੈ। ਪੂਰਵਾਂਗ ਵਿੱਚ ਕਾਨੜਾ ਨੇ ਉਤਰਾਂਗ ਵਿੱਚ ਮਲਾਰ ਦੇ ਮਿਸ਼ਰਣ ਤੋਂ ਇਸ ਰਾਗ ਦਾ ਸਰੂਪ ਬਣਦਾ ਹੈ। ਜਾਤੀ ਸੰਪੂਰਨ ਹੈ। ਰਾਗ ਦਾ ਚਲਨ ਇਸ ਪ੍ਰਕਾਰ ਹੈ ਸਗੋਂ ਮੇਂ ਚ ਸ, ਨ ਸ ਗੁਰੂ ਮਹਾ ਪ, ਧ ਪ, ਪ ਗੁ, ਮ ਰ ਪ, ਮ ਪ ਧ ਹੰ ਮੰ, ਧ ਨੂ ਪ, ਮ ਪ ਗੁ, ਮ ਰ ਸੀ। ਮਾਂ ਪ, ਨ ਧ ਸੰ, ਸੰ, ਨ ਚੋਂ ਮਾਂ, ਧ ਨ ਪ, ☆ ਤੂੰ ਸੀ, ਹੈ ਨ ਸੋਧ ਨ ਮ ਪ ਧ ਮੰ, ਨ, ਪ, ਮ ਪ ਗੁ, ਮੈਂ ਚ ਸੀ। ਰਾਗ ਵਿਯਾਕਰਣ ਦੇ ਕਰਤਾ ਸ਼੍ਰੀ ਵਿਮਲਾਕਾਤ ਹਾਏ ਚੌਧਰੀ ਨੇ ਵੀ ਆਪਣੇ ਗ੍ਰੰਥ ਵਿੱਚ ਰਾਗ ਗੌੜ ਦਾ ਵਰਨਣ ਦਿੱਤਾ ਹੈ। ਜਾਤੀ ਵਕਤ ਸੰਪੂਰਨ, ਵਾਦੀ ਮਧਿਅਮ, ਸੰਵਾਦੀ ਸ਼ਬਜ ਤੋਂ ਸਮਾਂ ਰਾਤ ਸਾਢੇ ਦਸ ਤੋਂ ਇੱਕ ਵਜੇ ਹੈ। ਆਰੋਚ-ਸਮੇਂ ਰ ਪਾ ਮ ਪ ਧ ਮੰ ਨ ਸੇ ਅਵਰੋਹ- ਮੰਨੂ ਪ, Z ਧ ਨ ਪ ਗੁਮਰ ਸੀ। ਇਹ ਦੋਵੇਂ ਹੀ ਸਰੂਪ ਲਗਭਗ ਆਪਸ ਵਿੱਚ ਮਿਲਦੇ ਜੁਲਦੇ ਹਨ। ਪਰ ਨਾ ਹੀ ਭਾਰਤੀ ਸੰਗੀਤ ਦੇ ਹੋਰ ਗੰਧਕਾਰਾਂ ਨੇ ਇਸ ਰਾਗ ਦਾ ਜਿਕਰ ਕੀਤਾ ਹੈ ਨਾ ਹੀ ਰਾਗ ਗੋੜ ਦਾ ਐਸਾ ਸਰੂਪ ਪ੍ਰਚਲਿਤ ਹੋਇਆ ਹੈ।

ਮੱਧ ਕਾਲ ਦੇ ਕੁਝ ਗੰਧਕਾਰਾਂ ਨੇ ਰਾਗ ਗੰਡ ਦਾ ਇਸ ਪ੍ਰਕਾਰ ਵਰਨਣ ਕੀਤਾ ਹੈ। ਪੰਡਰੀਕ ਵਿਲ ਨੇ ਆਪਣੇ ਗ੍ਰੰਥ ‘ਚੰਦਯ ੧੯ਵੀਂ ਸ਼ਤਾਬਦੀ ਵਿੱਚ ਕੇਦਾਰ ਮੇਲ ਤੋਂ ਗੌਂਡ ਨੂੰ ਜਨਯ ਰਾਗ ਤੇ ਮਾਲਵ ਗੌਡ ਮੇਲ ਤੋਂ ਸ਼ੁਧ ਗੌੜ ਨੂੰ ਜਯ ਰਾਗ ਮੰਨਿਆ ਹੈ। ਇਹਨਾਂ ਨੇ ਰਾਗ ਮਾਲਾ’ ਵਿੱਚ ਰਾਗ-ਰਾਗਣੀ ਵਰਗੀਕਰਣ ਦੇ ਸਿੱਧਾਂਤ ਨੂੰ ਸਵੀਕਾਰ ਕਰਦਿਆਂ ਹੋਇਆਂ ਰਾਗ ਨਟਨਾਰਾਯਣ ਤੋਂ ਗੌਂਝ ਨੂੰ ਪੁੱਤਰ ਰਾਗ ਮੰਨਿਆ ਹੈ ਤੇ ਸ੍ਰੀ ਰਾਗ ਤੋਂ ਸੁਧ ਗੋਂਡ ਨੂੰ ਵੀ ਪੁੱਤਰ ਰਾਗ ਮੰਨਿਆ ਹੈ। ਇਹਨਾਂ ਨੇ ਹੀ ਰਾਗ ਮੰਜਰੀ ਵਿੱਚ ਕੇਦਾਰ ਮੇਲ ਤੋਂ ਗੌਂਡ ਨੂੰ ਜਨਯ ਰਾਗ ਮੰਨਿਆ ਹੈ। ਪੰਡਿਤ ਸੋਮਨਾਥ ਨੇ ‘ਰਾਗ ਵਿਰੋਧ’ ੧੬੧੦ ਈ. ਵਿੱਚ ੨੩ ਮੇਲ ਮੰਨਦਿਆਂ ਹੋਇਆਂ ਮਲਾਰੀ ਮੇਲ ਤੋਂ ਗੋਂਡ ਤੇ ਮਾਲਵਗੌਡ ਤੋਂ ਸੁਧ ਗੋਰ ਨੂੰ ਜਨਯ ਰਾਗ ਮੰਨਿਆ ਹੈ। ਇਸ ਤੋਂ ਬਾਅਦ ਮੁਹੰਮਦ ਰਜਾ ਨੇ ਨਗਮਾਤੇ ਆਸਵੀਂ ੧੮੧੩ ਈ. ਵਿੱਚ ੬ ਰਾਗ ਤੇ ੩੬ ਰਾਗਣੀਆਂ ਦੇ ਸਿੱਧਾਂਤ ਨੂੰ ਸਵੀਕਾਰ ਕਰਦਿਆਂ ਹੋਇਆਂ ਮੇਘ ਰਾਗ ਤੋਂ ਗੋਂਡ ਨੂੰ ਰਾਗਣੀ ਮੰਨਿਆ ਹੈ।

ਗੁਰਮਤਿ ਸੰਗੀਤ ਦੇ ਖੋਜੀਆਂ ਵਿੱਚੋਂ ਸ੍ਰੀਮਾਨ ਬਾਕਟਰ ਭਾਈ ਵੀਰ ਸਿੰਘ ਦੀ ‘ਗੁਰਮਤ ਸੰਗੀਤ ਪਰ ਹੁਣ ਤੀਕ ਮਿਲੀ ਖੋਜ’ ਪੰਨਾ ੨੭ ਅਨੁਸਾਰ ਗੁਰਮਤ ਸੰਗੀਤ ਵਿੱਚ ਸਿਰੀ ਰਾਗ ਦਾ ਪੁਤ ਗੋਂਡ ਰਾਗ ਹੈ, ਜੇਹਾ ਕੁ ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ’ ਨਟ ਹਮੀਰ ਦੇ ਮੇਲ ਤੋਂ ਗੋਂਡ ਬਣਦਾ ਹੈ, ਸਿਰੀ ਰਾਗ ਦੀ ਛਾਇਆ ਸਮੇਤ ਹੈ। ਇਸ ਦਾ ਦੂਜਾ ਨਾਮ ਗੋਰ ਹੈ, ਪੰਚਮ ਨਿਖਾਧ ਹੀਨ ਹੈ। ਪ੍ਰੰਤੂ ਦੂਜਾ ਗੋਂਡ ਮੇਘ ਰਾਗ ਦਾ ਪੁਤ੍ਰ ਕਿਤੇ ਗੁੰਡ ਕਰਕੇ ਇਸਤ੍ਰੀ ਭੀ ਦਿੱਤਾ ਹੈ। ਉਹ ਮੇਘ ਦੀ ਛਾਇਆ ਸਮੇਤ ਹੈ। ਸ਼ੁਧ ਗੋੜ ਪੰਚਮ ਨਿਖਾਦ ਸਮੇਤ ਹੈ, ਆਦਿ ਖੜਜ ਅੰਤ ਧੈਵਤ ਹੈ। ਸ੍ਰੀ ਮਾਨ ਡਾਕਟਰ ਚਰਨ ਸਿੰਘ ਦੀ ‘ਗੁਰਮਤ ਸੰਗੀਤ ਪਰ ਹੁਣ ਤੱਕ ਮਿਲੀ ਖੋਜ’ ਪੰਨਾ ੨੯ ਅਨੁਸਾਰ ‘ਸੁਰ ਤਾਲ ਸਮੂਹ’ ਅਤੇ ‘ਰਾਧਾ ਗੋਬਿੰਦ ਸੰਗੀਤ ਸਾਰ’ ਵਿੱਚ ਵੀ ਸਿਰੀ ਰਾਗ ਦਾ ਸਪੁੱਤਰ ਗੋਂਡ ਲਿਖਿਆ ਹੈ। ‘ਰਾਗ ਮਾਲਾ’ ਵਿੱਚ ਵੀ ਸਿਰੀ ਰਾਗ ਦਾ ਪੁੱਤਰ ਲਿਖਿਆ ਹੈ। ਧਨਾਸਰੀ ਮਲ੍ਹਾਰ, ਬਿਲਾਵਲ ਮਿਲ ਕੇ ਗੋਂਡ ਬਣਦਾ ਹੈ। ਬੁਧ

ਸੰਕਸ਼ਨ ਹੈ। ਪਰੰਤੂ ‘ਰਾਧਾ ਗੋਬਿੰਦ ਸੰਗੀਤ ਸਾਰ ਵਿੱਚ ਇਸ ਨੂੰ ਅੱਤਰ ਕਰਕੇ ਲਿਖਿਆ ਹੈ। ਜਾਂਚ ਦਾ ਮਧ ਸੰ। ਨਾਦ ਬਿਨੋਦ ਵਿੱਚ ਗੋੜ ਮੇਘ ਦਾ ਪਤਾ ਲਿਖਿਆ ਹੈ। ‘ਬਧ ਪ੍ਰਕਾਸ਼ ਦਰਪਣ ਵਿੱਚ ਦੀ ਮੌਘ ਦਾ ਪੁੱਤਰ ਵੀ ਲਿਖਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼’ ਵਿੱਚ ਰਾਗ ਗੁਰ ਦਾ ਸਰੂਪ ਇਸ ਪ੍ਰਕਾਰ ਹੈ। ਇਹ ਸੰਪੂਰਨ ਜਾਤੀ ਦਾ ਰਾਗ ਹੈ। ਗੰਧਾਰ ਤੇ ਧੋਵਤ ਕੋਮਲ ਬਾਕੀ ਸਬਦ ਯੁੱਧ ਹਨ। ਗ੍ਰਹਿ ਸੂਚ ਗੰਧਾਰ, ਵਾਦੀ ਪੰਚਮ, ਸੰਵਾਦੀ ਮਧਿਅਮ ਹੈ। ਗਾਇਣ ਸਮਾਂ ਦੁਪਹਿਰ ਹੈ। ਸਚ ਮਾਂ ਪਾ ਧਾ ਸੋ ਧੁ ਨ ਪ ਮ ਗ ਮ ਰ ਸੀ। ਡਾਕਟਰ ਗੋਬਿੰਦ ਸਿੰਘ ਮਾਨਸੁਖਾਨੀ ਦੇ ‘ਇੰਡੀਅਨ ਕਲਾਸੀਕਲ ਮਿਯੂਜ਼ਕ ਐਂਡ ਸਿਖ ਕਰਤਨ’ ਅਨੁਸਾਰ ਰਾਗ ਗੋਂਡ ਸੰਪੂਰਨ ਜਾਤੀ ਦਾ ਬਿਲਾਵਲ ਥਾਟ ਦਾ ਰਾਗ ਹੈ ਤੇ ਅੱਜ ਦੇ ਪ੍ਰਚਲਿਤ ਸਰੂਪ ਜੈਸਾ ਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਚ ਐਨਸਾਈਕਲੋਪੀਡੀਆ ਆਫ਼ ਸਿਖਇਜਮ ਹੋ . ੨ ਪੰ. ੧੭੪ ਅਨੁਸਾਰ ਰਾਗ ਮਾਲਾ ਵਿੱਚ ਗੱਡ ਤੇ ਗੰਢ ਸਿਰੀ ਰਾਗਾ ਦੇ ਪੁੱਤਰ ਹਨ ਪਰ ਸੌਂਪ ਦਾ ਵਰਨਣ ਨਹੀਂ ਹੈ। ਇਸ ਦੇ ਇੱਕ ਇਲਾਕਾਈ ਰਾਗ ਹੋਣ ਦੀ ਸੰਭਾਵਨਾ ਹੈ ਜੋ ਬਿਲਾਵਲ, ਕਾਨੜਾ ਤੇ ਮਲਾਰ ਜੈਸੇ ਰਾਗਾਂ ਨਾਲ ਸਮਾਨਤਾਵਾਂ ਵਾਲੇ ਰਾਗਾਂ ਦੇ ਲੱਛਣਾਂ ਤੋ ਟੁਕੜਿਆਂ ਤੋਂ ਬਣਿਆ ਹੈ। ਗਾਉਂਡਾ, ਗੰਡ, ਗਾਊਂਡਾ, ਗਾਉਂਡੀ, ਗਾਉਂਡਗਿਰੀ ਅਤੇ ਗੁੰਡਾ ਗਿਆਰਵੀਂ ਤੋਂ ਸਤਾਰਵੀਂ ਸ਼ਤਾਬਦੀ ਦੇ ਰਾਗਵਰਗੀਕਰਣ ਵਿੱਚ ਉਪਲਬਧ ਹਨ। ਉਹਨਾਂ ਵਿੱਚੋਂ ਗਾਉਂਦੀ, ਗਾਉਡਗਿਰੀ ਤੇ ਗਾਊਂਡ ਅੱਜ ਵੀ ਹਨ ਪਰ ਉਨ੍ਹਾਂ ਦੇ ਗਾਇਣ ਦੇ ਨਿਯਮ ਬਹੁਤੇ ਸਪੱਸ਼ਟ ਨਹੀਂ ਹਨ। ਰਾਗ ਦਾ ਸਮਾਂ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਦੀ ਸ਼ੁਰੂਆਤ ਦਾ ਹੈ। ਇਹ ਭਗਤੀ ਭਾਵ ਵਾਲਾ ਪ੍ਰਭਾਵਸ਼ਾਲੀ ਰਾਗ ਹੈ। ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ੨੯ ਸ਼ਬਦ ਰਾਗ ਗੋਂਡ ਵਿੱਚ ਹਨ। ਇਹ ਬਾਣੀ ਮਨੁੱਖ ਨੂੰ ਪੂਰੀ ਤਰ੍ਹਾਂ ਮਾਲਕ ਉੱਪਰ ਨਿਰਭਰ ਰਹਿਣ ਲਈ ਉਪਦੇਸ਼ ਕਰਦੀ ਹੈ ਕਿਉਂ ਜੋ ਉਸ ਮਾਲਕ ਨੇ ਹੀ ਸਭ ਖੁਸ਼ੀਆਂ ਤੇ ਰਹਿਮਤਾਂ ਬਖਸ਼ੀਆਂ ਹਨ। ਇਸ ਰਾਗ ਦਾ ਵਾਦੀ ਸ ਤੇ ਸੰਵਾਦੀ ਮ ਹੈ। ਆਰੋਹ – ਸ ਰ ਗ ਮ, ਪ ਧ ਨ ਧ ਨ ਸੇ। ਅਵਰੋਹ – ਸੋ ਨ ਧ ਨ ਧ ਪ, ਮੈਂ ਗ ਰ ਸੀ। ਪਕੜ – ਰ ਗ ਮੇਂ, ਪ ਮ, ਮ ਪ ਨ ਧ ਨ ਧ ਨ ਸੰ, ਨ ਧ ਨ ਪ, ਧ ਮ

ਗੁਰਮਤਿ ਸੰਗੀਤ ਦੇ ਰਾਗ ਗੋਂਡ ਦਾ ਸਰੂਪ ਇਸ ਤਰ੍ਹਾਂ ਬਣਦਾ ਹੈ। ਭਾਰਤੀ ਸੰਗੀਤ ਵਿੱਚ ਰਾਗ ਗੌੜ ਸਾਰੰਗ ਤੇ ਗੌੜ ਮਲਾਰ ਇਹ ਦੋਵੇਂ ਰਾਗ ਭਾਵੇਂ ਕੁਝ ਕਠਿਨ ਤਾਂ ਹਨ ਪਰ ਪ੍ਰਚਲਿਤ ਰਾਗਾਂ ਦੀ ਸ਼੍ਰੇਣੀ ਵਿੱਚ ਜ਼ਰੂਰ ਆਉਂਦੇ ਹਨ। ਇਹ ਦੋਵੇਂ ਰਾਗ ਛਾਯਾਲਗ ਰਾਗਾਂ ਦੇ ਵਰਗ ਵਿੱਚ ਆਉਂਦੇ ਹਨ। ਗੌੜ ਮਲਾਰ ਗੌੜ ਤੇ ਮਲਾਰ ਰਾਗਾਂ ਦਾ ਮਿਸ਼ਰਨ ਹੈ ਤੇ ਗੌੜ ਸਾਰੰਗ ਗੌੜ ਤੇ ਕਲਿਆਣ ਰਾਗਾਂ ਦਾ ਮਿਸ਼ਰਨ ਹੈ ਕਿਉਂਜੋ ਗੌੜ ਸਾਰੰਗ ਵਿੱਚ ਸਾਰੰਗ ਦਾ ਸਰੂਪ, ਰਾਗ ਦੇ ਚਲਨ ਤੋਂ ਨਜ਼ਰ ਨਹੀਂ ਹੈ ਪ ਰ ਸ ਇਹ ਕਲਿਆਣ ਦਾ ਸਰੂਪ ਬਣਦਾ ਹੈ। ਉਤਰਾਂਗ ਵਿੱਚ ਪ ਮ ਧ ਪ, ਨ ਧ ਸੰ ਨ ਰੇ , ਇਹ ਸਵਰ-ਸੰਗਤੀਆਂ ਕਲਿਆਣ ਦੀਆਂ ਹਨ। ਸੋ ਇਹ ਰਾਗ ਗੌੜ ਤੇ ਕਲਿਆਣ ਦਾ ਮਿਸ਼ਰਨ ਬਣਦਾ ਹੈ। ਗੌੜ ਮਲਾਰ ਵਿੱਚ ਚਲਨ ਗ ਰ ਸ, ਰ ਗ ਮ, ਰ ਪ, ਮ, ਪ ਧ ਸਂ ਹੈ ਇਸ ਤਰ੍ਹਾਂ ਇਹ ਗੌੜ ਤੇ ਮਲਾਰ ਦਾ ਮਿਸ਼ਰਨ ਬਣਦਾ ਹੈ। ਇਹਨਾਂ ਦੋਹਾਂ ਮਿਸ਼ਰਤ ਰਾਗਾਂ ਵਿੱਚੋਂ ਹੀ ਪੂਰਵਾਂਗ ਵਿੱਚ ਜੋ ਸਰੂਪ ਨਜ਼ਰ ਆਉਂਦਾ ਹੈ ਉਸ ਨੂੰ ਹੀ ਗੌੜ ਮੰਨਣਾ ਉਚਿਤ ਹੈ। ਇਸ ਦਾ ਹੋਰ ਚਲਨ ਵਕਰ ਰੂਪ ਵਿੱਚ ਹੀ ਹੁੰਦਾ ਹੈ। ਰਾਗ ਗੌੜ ਸਾਰੰਗ (ਗੌੜ ਕਲਿਆਨ) ਤੇ ਰਾਗ ਗੌੜ ਮਲਾਰ ਵਿੱਚ ਜੋ ਰਾਗ ਗੌੜ ਦਾ ਸਰੂਪ ਹੈ ਗੁਰਮਤਿ ਸੰਗੀਤ ਵਿੱਚ ਰਾਗ ਗੋਂਡ ਦਾ ਲੱਗਭਗ ਇਹੀ ਸਰੂਪ ਮੰਨਿਆ ਗਿਆ ਹੈ। ਆਉਂਦਾ। ਰਾਗ ਗੌੜ ਸਾਰੰਗ ਦੇ ਪੂਰਵਾਂਗ ਵਿੱਚ ਗ ਰ ਮ ਗ, ਰ ਗ ਰ ਮ ਗ ਇਹ ਗੌੜ ਦਾ ਸਰੂਪ ਹੈ ਪ ਰ ਸ ਇਹ ਕਲਿਆਣ ਦਾ ਸਰੂਪ ਬਣਦਾ ਹੈ। ਉਤਰਾਂਗ ਵਿੱਚ ਪ ਮ ਧ ਪ, ਨ ਧ ਸੰ ਨ ਰੇ , ਇਹ ਸਵਰ-ਸੰਗਤੀਆਂ ਕਲਿਆਣ ਦੀਆਂ ਹਨ। ਸੋ ਇਹ ਰਾਗ ਗੌੜ ਤੇ ਕਲਿਆਣ ਦਾ ਮਿਸ਼ਰਨ ਬਣਦਾ ਹੈ। ਗੌੜ ਮਲਾਰ ਵਿੱਚ ਚਲਨ ਗ ਰ ਸ, ਰ ਗ ਮ, ਰ ਪ, ਮ, ਪ ਧ ਸਂ ਹੈ ਇਸ ਤਰ੍ਹਾਂ ਇਹ ਗੌੜ ਤੇ ਮਲਾਰ ਦਾ ਮਿਸ਼ਰਨ ਬਣਦਾ ਹੈ। ਇਹਨਾਂ ਦੋਹਾਂ ਮਿਸ਼ਰਤ ਰਾਗਾਂ ਵਿੱਚੋਂ ਹੀ ਪੂਰਵਾਂਗ ਵਿੱਚ ਜੋ ਸਰੂਪ ਨਜ਼ਰ ਆਉਂਦਾ ਹੈ ਉਸ ਨੂੰ ਹੀ ਗੌੜ ਮੰਨਣਾ ਉਚਿਤ ਹੈ। ਇਸ ਦਾ ਹੋਰ ਚਲਨ ਵਕਰ ਰੂਪ ਵਿੱਚ ਹੀ ਹੁੰਦਾ ਹੈ। ਰਾਗ ਗੌੜ ਸਾਰੰਗ (ਗੌੜ ਕਲਿਆਨ) ਤੇ ਰਾਗ ਗੌੜ ਮਲਾਰ ਵਿੱਚ ਜੋ ਰਾਗ ਗੌੜ ਦਾ ਸਰੂਪ ਹੈ ਗੁਰਮਤਿ ਸੰਗੀਤ ਵਿੱਚ ਰਾਗ ਗੋਂਡ ਦਾ ਲੱਗਭਗ ਇਹੀ ਸਰੂਪ ਮੰਨਿਆ ਗਿਆ ਹੈ।

ਗੁਰਮਤਿ ਸੰਗੀਤ ਦੇ ਗਾਇਕ ਗ੍ਰੰਥਕਾਰਾਂ ਵਿੱਚੋਂ ਪ੍ਰੋ. ਤਾਰਾ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ ਵਿੱਚ ਗੱਡ ਦੇ ਤਿੰਨ ਕਾਰਾਂ, ਪਹਿਲਾਂ ਬਿਲਾਵਲ ਥਾਣ, ਦੂਜਾ ਮਹਾਨ ਕੋਸ਼ ਅਨੁਸਾਰ ਗ ਧ ਕੋਮਲ ਦੇ ਪ੍ਰਯੋਗ ਵਾਲਾ ਤੇ ਤੀਜਾ ਕਾਰ ਪੰਡਿਤ ਤਾਤਖੰਡੇ ਵਾਲਾ ਜੋ ਮਲਾਰ ਤੇ ਕਾਨੜਾ ਦਾ ਮਿਸ਼ਰਨ ਹੈ ਉਸ ਦਾ ਪਰੀਚੇ ਤੇ ਇੱਕ ਬੰਦਸ਼ ਵੀ ਦਿੱਤੀ ਹੈ। ਸੰਤ ਸਰਵਣ ਸਿੰਘ ਗੰਧਰਵ ਨੇ ‘ਸੁਰ ਸਿਮਰਣ ਸੰਗੀਤ’ ਭਾਗ-ਬ ਵਿੱਚ ਪੰਡਿਤ ਭਾਤਖੰਡੇ ਜੀ ਵਾਲਾ ਹੀ ਸਰੂਪ ਮੰਨਿਆ ਹੈ। ‘ਡਾਕਟਰ ਗੁਰਨਾਮ ਸਿੰਘ ਨੇ ਆਦਿ ਗ੍ਰੰਥ ਰਾਗ-ਕੋਸ਼’ ਵਿੱਚ ਭਾਤਖੰਡੇ ਵਾਲਾ ਤੇ ਬਿਲਾਵਲ ਥਾਟ ਵਾਲਾ ਵੀ ਸਰੂਪ ਦਿੱਤਾ ਹੈ, ਪਰ ਸ. ਗਿਆਨ ਸਿੰਘ ਐਬਟਾਬਾਦ ਨੇ ‘ਗੁਰਬਾਣੀ ਸੰਗੀਤ’, ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਨੇ ‘ਪ੍ਰਾਚੀਨ ਰੀਤ ਰਤਨਾਵਲੀ’ ਤੇ ‘ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ” ਜਵੱਦੀ ਟਕਸਾਲ ਵਿੱਚ ਰਾਗ ਗੋਂਡ ਦਾ ਇਹੀ ਸਰੂਪ, ਜੋ ਬਿਲਾਵਲ ਥਾਟ ਦਾ ਵਕਰ ਸੰਪੂਰਨ ਜਾਤੀ ਦਾ ਰਾਗ ਹੈ, ਮੰਨਿਆ ਹੈ। ਪ੍ਰਿੰਸੀਪਲ ਦਿਆਲ ਸਿੰਘ ਨੇ ਵੀ ‘ਗੁਰਮਤ ਸੰਗੀਤ ਸਾਗਰ’ ਭਾਗ-੪ ਵਿੱਚ ਲਗਭਗ ਇਹੀ ਸਰੂਪ ਦਿੱਤਾ ਹੈ। ਇਸ ਰਾਗ ਵਿੱਚ ਮੱਧਿਅਮ ਤੇ ਨਿਆਸ ਕਰਨ ਨਾਲ ਰਾਗ ਦਾ ਸਰੂਪ ਜਾਗਦਾ ਹੈ। ਰ ਗਮ, ਪਮ, ਧ ਪ ਮ, ਗ ਰ ਗ ਰ ਸ ਸਵਰ ਲਏ ਜਾਂਦੇ ਹਨ। ਉਤਰਾਂਗ ਵਿੱਚ ਸਪਾਟ ਜਾਣ ਦੀ ਬਜਾਏ ਸਵਰਾਂ ਦਾ ਵਕਰ ਰੂਪ ਹੀ ਹੁੰਦਾ ਹੈ। ਪ ਧ, ਨ ਧ ਨ ਸੰ, ਨ ਧ ਨ ਪ ਧ ਮਾਂ, ਗ ਮੈਂ ਸਵਰ-ਸਮੂਹ ਲਏ ਜਾਂਦੇ ਹਨ। ਰਾਗ ਦੇ ਇਸ ਚਲਨ ਨਾਲ ਇਸ ਰਾਗ ਦਾ ਰਾਗ ਬਿਲਾਵਲ ਤੇ ਰਾਗ ਨਟ ਤੋਂ ਆਪਣਾ ਇੱਕ ਵੱਖਰਾ ਸਰੂਪ ਬਣਿਆ ਰਹਿੰਦਾ ਹੈ। ਸੋ ਪ੍ਰਮਾਣਿਕ ਤੱਥਾਂ ਦੇ ਅਧਾਰ ਤੇ ਰਾਗ ਗੋਂਡ ਦੇ ਇਸ ਸਰੂਪ ਨੂੰ ਨਿਸ਼ਚਿਤ ਰੂਪ ਵਿੱਚ ਮੈਂ ਪ੍ਰਵਾਣਿਤ ਮੰਨਦਾ ਹਾਂ ਤੇ ਇੱਥੇ ਵੀ ਇਹੀ ਸਰੂਪ ਦਿੱਤਾ ਜਾ ਰਿਹਾ ਹੈ।

ਸ਼ਬਦ ਤਰਤੀਬ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗੁ ਤਰਤੀਬ ਵਿੱਚ ਰਾਗੁ ਗੋਂਡ ਨੂੰ ਸਤਾਰਵਾਂ ਅਸਥਾਨ ਪ੍ਰਾਪਤ ਹੈ। ਇਹ ਬਾਣੀ ਪੰਨਾ ੮੫੯ ਤੋਂ ਆਰੰਭ ਹੁੰਦੀ ਹੈ। ਸ਼ਬਦ ਰਚਨਾ ਵਿੱਚ ਮ:੪ ਦੇ ੬ ਤੇ ੪੫ ਦੇ ੨੩ ਸ਼ਬਦ ਹਨ। ਭਗਤ ਬਾਣੀ ਦੀ ਰਚਨਾ ੮੭੦ ਤੋਂ ੮੭੫ ਪੰਨਾ ਤੱਕ ਹੈ ਜਿਸ ਵਿੱਚ ਭਗਤ ਕਬੀਰ ਜੀਉ ਦੇ ੧੧, ਭਗਤ ਨਾਮਦੇਉ ਜੀਉ ਦੇ ੭ ਤੇ ਭਗਤ ਰਵਿਦਾਸ ਜੀਉ ਦੇ ਦੋ ਸ਼ਬਦ ਹਨ।

ਰਾਗੁ-ਗੋਂਡ—— ਥਾਟ-ਬਿਲਾਵਲ——- ਸਵਰ-ਸਾਰੇ ਸ਼ੁੱਧ —–ਵਰਜਿਤ ਸਵਰ-ਕੋਈ ਨਹੀਂ

ਜਾਤੀ-ਸੰਪੂਰਨ-ਸੰਪੂਰਨ ——–ਵਾਦੀ-ਸ਼ੜਜ ਸੰਵਾਦੀ- ਮਧਿਅਮ——– ਸਮਾਂ-ਦਿਨ ਦਾ ਦੂਸਰਾ ਪਹਿਰ

ਆਰੋਹ– ਸਰ ਗਮ, ਪ ਧ ਨ ਧ ਨ ਸੇ।

ਅਵਰੋਹ– ਸਂ ਨੁ ਧ ਨ ਪ, ਮ ਗ ਰ ਸੀ।

ਮੁਖ ਅੰਗ (ਪਕੜ) – ਰ ਗ ਮ, ਪ ਮ, ਮ ਪ ਨ ਧ ਨ ਪ, ਧ ਮ ਗ ਮ, ਗਰ, ਗ ਰ ਸੀ।

ਸਵਰ ਵਿਸਥਾਰ (ਅਲਾਪ):

ਸ, ਨੂੰ ਸ, ਰ , ਰ ਗ ਮ, ਗ ਰ ਸ, ਧ ਨ ਪੂ, ਸ ਨ ਧ ਨ ਪ ਧ ਨ ਪੁ, ਧ ਨ ਧ ਨ ਸ

ਸ ਰ ਗ ਰ ਗ ਮ, ਗ ਰ ਗ ਮ, ਰ ਗ ਮ ਪ ਮ, ਗੁ ਰ ਮ ਗ ਪ ਮ, ਗ ਮ ਰ ਗ ਮ ਪ ਮ, ਮ ਪ, ਧ ਪ ਮ, ਮ ਪ ਧ, ਨ ਧ ਨ ਪ, ਮ ਪ ਮ, ਪ ਧ ਪ, ਨ ਧ ਨ ਸੇ, ਸੇ ਰਂ ਸੇ, ਨ ਧ ਨ ਪ ਪ ਧ ਨ ਧ ਨ ਸੰ, ਨ ਧ ਨ ਪ, ਧ ਪ ਮ, ਪ ਗ ਮ ਪ ਮ, ਮ ਗ ਮ ਰ ਗ ਰ ਮ ਗ, ਗ ਮ ਪ

ਮ, ਗ ਮ ਗ ਰ, ਗ ਰ ਸ ਰ ਗ ਮ ਪ ਮ, ਪ ਧ ਪ, ਨ ਧ ਨ ਸਂ, ਧ ਨ ਸੋ, ਧ ਨ ਸੋ ਰੋ ਸੇ, ਨ ਸੰ, ਨ ਧ ਨ ਸੇ ਰੇ ਸ,

ਸੌ ਰੇ ਸ, ਸੌ ਰਂ ਗਂ ਮੈਂ, ਰੇ ਗ ☆ ☆ ☆, ਗਾ ਰੇ ਸ, ਰੰ ਗ ਮੰ, ਗਾ ਰੇ ਸੰ, ਸਂ ਨ ਧ ਪ, ਨ ਧ ਨ ਪ, ਧ ਨ ਪ, ਧ ਮ ਗ ਮ, ਰ ਗ ਮ ਪ ਮ, ਗ ਮ ਗ ਰ ਗ ਰ ਸੀ।

ਗੋਂਡ ਮਹਲਾ ੫ ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥ ਗੁਰੁ ਮੇਰਾ ਦੇਉ ਅਲਖ ਅਭੇਉ।। ਸਰਬ ਪੂਜ ਚਰਨ ਗੁਰ ਸੇਉ।।੧।। ਗੁਰ ਬਿਨੁ ਅਵਰੁ ਨਾਹੀ ਮੈ ਥਾਉ।। ਅਨਦਿਨੁ ਜਪਉ ਗੁਰੂ ਗੁਰ ਨਾਉ।।੧।। ਰਹਾਉ।। ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ।। ਗੁਰੁ ਗੋਪਾਲੁ ਪੁਰਖੁ ਭਗਵਾਨੁ।। ਗੁਰ ਕੀ ਸਰਣਿ ਰਹਉ ਕਰ ਜੋਰਿ।। ਗੁਰੂ ਬਿਨਾ ਮੈ ਨਾਹੀ ਹੋਰੁ॥੨॥ ਗੁਰੁ ਬੋਹਿਥੁ ਤਾਰੇ ਭਵ ਪਾਰਿ॥ ਗੁਰ ਸੇਵਾ ਜਮ ਤੇ ਛੁਟਕਾਰਿ।। ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ॥ ਗੁਰ ਕੈ ਸੰਗਿ ਸਗਲ ਨਿਸਤਾਰਾ॥੩॥ ਗੁਰੁ ਪੂਰਾ ਪਾਈਐ ਵਡਭਾਗੀ।। ਗੁਰ ਕੀ ਸੇਵਾ ਦੂਖੁ ਨ ਲਾਗੀ।। ਗੁਰ ਕਾ ਸਬਦੁ ਨ ਮੇਟੈ ਕੋਇ॥ ਗੁਰੁ ਨਾਨਕੁ ਨਾਨਕੁ ਹਰਿ ਸੋਇ॥੪॥੭॥੯॥

ਪਦ ਅਰਥ:- ਭਗਵੰਤੁ-ਸਮਰੱਥਾ ਵਾਲਾ। ਦੇਉ-ਪ੍ਰਕਾਸ਼-ਰੂਪ ਪ੍ਰਭੂ। ਅਤੇਉਂ-ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਸੋਉ-ਮੈਂ ਸੇਂਵਦਾ ਹਾਂ। ਰਿਦੈ-ਹਿਰਦੇ ਵਿੱਚ। ਧਿਆਨੁ-ਸਮਾਧੀ। ਕਰ ਜੋਰਿ- ਦੋਵੇਂ ਹੱਥ ਜੋੜ ਕੇ। ਬੋਹਿਥੂ-ਜਹਾਜ਼। ਭਵ ਸੰਸਾਰ-ਸਮੁੰਦਰ। ਅੰਧਕਾਰ-ਘੁਪ ਹਨੇਰਾ। ਉਜਾਰਾ-ਚਾਨਣ। ਨਿਸਤਾਰਾ-ਪਾਰ-ਉਤਾਰਾ।

Leave comment

Your email address will not be published. Required fields are marked with *.

%d bloggers like this: